ਪੰਜਾਬੀ ਕਲਾਕਾਰ ਵੱਡਾ ਗਰੇਵਾਲ ਹਸਪਤਾਲ ‘ਚ ਦਾਖਲ, ਐਲੀ ਮਾਂਗਟ ਨੇ ਫੋਟੋ ਸ਼ੇਅਰ ਕਰਕੇ ਅਰਦਾਸ ਕਰਨ ਲਈ ਕਿਹਾ

By  Lajwinder kaur April 14th 2020 10:25 AM -- Updated: April 14th 2020 10:58 AM

ਪੰਜਾਬੀ ਗਾਇਕ ਤੇ ਅਦਾਕਾਰ ਵੱਡਾ ਗਰੇਵਾਲ ਦੇ ਫੈਨਜ਼ ਦੇ ਲਈ ਬੜੀ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ । ਜੀ ਹਾਂ ਸੋਸ਼ਲ ਮੀਡੀਆ ‘ਤੇ ਵੱਡਾ ਗਰੇਵਾਲ ਦੀ ਹਸਪਤਾਲ ‘ਚ ਭਰਤੀ ਹੋਈ ਤਸਵੀਰ ਕਾਫੀ ਵਾਇਰਲ ਹੋ ਰਹੀ ਸੀ । ਪਹਿਲਾਂ ਇਸ ਫੋਟੋ ਨੂੰ ਫੇਕ ਨਿਊਜ਼ ਦੱਸਿਆ ਜਾ ਰਿਹਾ ਸੀ । ਪਰ ਉਨ੍ਹਾਂ ਦੇ ਖ਼ਾਸ ਮਿੱਤਰ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਵੱਡਾ ਗਰੇਵਾਲ ਹਸਪਤਾਲ ‘ਚ ਦਾਖਲ ਨੇ । ਐਲੀ ਮਾਂਗਟ ਨੇ ਵੱਡੇ ਗਰੇਵਾਲ ਦੀ ਫੋਟੋ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਸ਼ੇਅਰ ਕਰਦੇ ਹੋਏ ਕਿਹਾ ਕਿ ਵੱਡੇ ਗਰੇਵਾਲ ਲਈ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਵਾਪਸ ਆ ਜਾਵੇ, ਨਾਲ ਹੀ ਉਨ੍ਹਾਂ ਨੇ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਦੀ ਨਿੰਦਿਆ ਵੀ ਕੀਤੀ ਹੈ ।

ਦੱਸ ਦਈਏ ਵੱਡਾ ਗਰੇਵਾਲ ਹਾਲ ਹੀ ‘ਚ ਸ਼ੈਰੀ ਮਾਨ ਦੇ ਨਵੇਂ ਗੀਤ ‘ਬਰਥਡੇਅ ਗਿਫਟ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸਨ ।

 

View this post on Instagram

 

“POSTI” kal nu title track pesh karage fer movie release 20 March 2020 Baki photo kive laggi ? ? #vaddagrewal #gippygrewal #babbalrai #ranaranbir @s_u_r_i_l_i_e #posti20march2020

A post shared by Vadda Grewal (@vaddagrewal) on Mar 1, 2020 at 7:12am PST

ਜੇ ਗੱਲ ਕਰੀਏ ਉਹ ਬਤੌਰ ਗਾਇਕ ਛੱਲਾ, ਮੁਲਾਕਾਤ, ਨਾਗਣੀ ਵਰਗੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਆਪਣੇ ਚੁਲਬੁਲੇ ਅੰਦਾਜ਼ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਨੇ । ਰਾਣਾ ਰਣਬੀਰ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ ਪੋਸਤੀ ‘ਚ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ।

Related Post