ਐਲੀ ਮਾਂਗਟ ਤੇ ਸ਼ਹਿਨਾਜ਼ ਗਿੱਲ ਦਾ ‘BAARI 2’ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur April 24th 2020 01:53 PM -- Updated: April 24th 2020 02:24 PM

ਪੰਜਾਬੀ ਗਾਇਕ ਐਲੀ ਮਾਂਗਟ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ‘ਬਾਰੀ 2’ ਟਾਈਟਲ ਹੇਠ ਨਵਾਂ ਗੀਤ ਲੈ ਕੇ ਆਏ ਨੇ । ਇਸ ਚੱਕਵੀਂ ਬੀਟ ਵਾਲੇ ਸੌਂਗ ਨੂੰ ਐਲੀ ਮਾਂਗਟ ਤੇ ਸ਼ਹਿਨਾਜ਼ ਗਿੱਲ ਨੇ ਮਿਲਕੇ ਗਾਇਆ ਹੈ ।

ਗੀਤ ਦੇ ਬੋਲ ਗੱਗੂ ਦਾਦ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Game Changerz ਨੇ ਦਿੱਤਾ ਹੈ । ਗਾਣੇ ਦਾ ਸ਼ਾਨਦਾਰ ਵੀਡੀਓ IPS Malhi ਨੇ ਤਿਆਰ ਕੀਤਾ ਹੈ । ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਖ਼ੁਦ ਐਲੀ ਮਾਂਗਟ ਤੇ ਸ਼ਹਿਨਾਜ਼ ਗਿੱਲ । ਗਾਣੇ ਦਾ ਵੀਡੀਓ Billionaire Boyz Production ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ । ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

 

View this post on Instagram

 

Be happy, it drives people crazy! ??

A post shared by Shehnaaz Gill (@shehnaazgill) on Apr 14, 2020 at 5:19am PDT

ਜੇ ਗੱਲ ਕਰੀਏ ਐਲੀ ਮਾਂਗਟ ਦੇ ਵਰਕ ਫਰੰਟ ਦੀ ਤਾਂ ਉਹ ਇਸ ਤੋਂ ਪਹਿਲਾਂ ਵੀ ਮੁੱਛ, ਗੇਮ, ਅਫੇਅਰ, ਪਿੰਡਾਂ ਆਲੇ ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ । ਉਧਰ ਸ਼ਹਿਨਾਜ਼ ਗਿੱਲ ਵੀ ਅਦਾਕਾਰੀ ਦੇ ਨਾਲ ਕਈ ਸਿੰਗਲ ਤੇ ਡਿਊਟ ਗੀਤ ਗਾ ਚੁੱਕੇ ਨੇ । ਸ਼ਹਿਨਾਜ਼ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ।

Related Post