ਹਰ ਕੁੰਢੀ ਮੁੱਛ ਵਾਲਾ ਸ਼ਖਸ਼ ਅਵਾਰਾ ਨਹੀਂ ਹੁੰਦਾ

By  Gulshan Kumar February 27th 2018 12:02 PM -- Updated: February 27th 2018 12:03 PM

ਹਰ ਕੁੰਢੀ ਮੁੱਛ ਵਾਲਾ ਸ਼ਖਸ਼ ਅਵਾਰਾ ਨਹੀਂ ਹੁੰਦਾ, ਇਹ ਕਹਿਣਾ ਹੈ ਜੀ, ਗਾਇਕ ਤੇ ਨਾਇਕ ਰਵਿੰਦਰ ਗਰੇਵਾਲ ਦਾ | ਗੱਲ ਦਰਅਸਲ ਐਂਦਾ ਕਿ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਉਹਨਾਂ ਦੀ ਇਕ ਵੀਡੀਉ ਬਹੁਤ ਵਾਈਰਲ ਹੋ ਰਹੀ ਹੈ | ਜਿਹੜੀ ਉਹਨਾਂ ਦੀ ਕਿਸੇ ਪ੍ਰੋਗਰਾਮ ਲਾਉਣ ਸਮੇਂ ਦੀ ਹੈ | ਜਿਸ ਦੌਰਾਨ ਉਹਨਾਂ ਨੇ ਆਪਣੇ ਗਾਏ ਇਸ ਗਾਣੇ ਵਿੱਚ ਸਮਾਜ ਵਿਚਲੀਆਂ ਬਹੁਤ ਸਾਰੀਆਂ ਕੁਰੀਤੀਆਂ ਤੇ ਗਲਤ ਗੱਲਾਂ ਤੇ ਆਪਣੀ ਗੱਲ ਕਹੀ |

ਗਾਣੇ ਦੀ ਕੱਲੀ ਕੱਲੀ ਗੱਲ ਸੁਣਨ ਵਾਲੀ ਹੈ, ਗਾਣੇ ਵਿਚਲੀਆਂ ਸੱਚੀਆਂ ਗੱਲਾਂ ਨੂੰ ਲੋਕਾ ਨੇ ਸਿਰ ਮੱਥੇ ਸਰਾਹਿਆ ਹੈ ਤੇ ਰਵਿੰਦਰ ਗਰੇਵਾਲ Ravinder Grewal ਦੀ ਰੱਜ ਕੇ ਸਰਾਹਨਾ ਕੀਤੀ ਹੈ | ਵੈਸੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਛ ਦਿਨ ਪਹਿਲਾਂ ਹੀ ਰਵਿੰਦਰ ਗਰੇਵਾਲ ਯੂ.ਕੇ. ਦਾ ਟੂਰ ਲਾ ਕੇ ਵਾਪਿਸ ਪਰਤੇ ਹਨ ਤੇ ਉਹਨਾਂ ਦੀ ਪਿਛੇ ਜਿਹੀ ਆਈ ਮੂਵੀ ਡੰਗਰ ਡਾਕਟਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ ਤੇ ਹੁਣ ਉਹਨਾਂ ਦੀ ਅਗਲੀ ਮੂਵੀ ਦੇ ਇੰਤਜ਼ਾਰ ਵਿਚ ਹਨ |

Related Post