ਜਲਦ ਰਿਲੀਜ਼ ਹੋਵੇਗਾ ਰਵਿੰਦਰ ਗਰੇਵਾਲ ਦੀ ਡੰਗਰ ਡਾਕਟਰ ਜੈਲੀ ਦਾ ਤੀਜਾ ਗੀਤ

Written by  Pradeep Singh   |  October 06th 2017 12:18 PM  |  Updated: October 06th 2017 12:18 PM

ਜਲਦ ਰਿਲੀਜ਼ ਹੋਵੇਗਾ ਰਵਿੰਦਰ ਗਰੇਵਾਲ ਦੀ ਡੰਗਰ ਡਾਕਟਰ ਜੈਲੀ ਦਾ ਤੀਜਾ ਗੀਤ

ਪੰਜਾਬੀ ਫਿਲਮ ਇੰਡਸਟਰੀ 'ਚ ਸਿਰਫ ਆਪਣੇ ਟ੍ਰੇਲਰ ਨਾਲ ਧੁੱਮਾਂ ਮਚਾਉਣ ਵਾਲੀ Ravinder Grewal ਦੀ ਆਉਣ ਵਾਲੀ ਫਿਲਮ 'Dangar Doctor Jelly' ਦੇ ਅਜੇ ਤਕ ਦੋ ਗਾਣੇ ਰਿਲੀਜ਼ ਹੋ ਚੁੱਕੇ ਨੇ |

ਪਹਿਲਾ ਸੀ ਫਿਲਮ ਦਾ ਟਾਈਟਲ ਟਰੈਕ 'ਤੇ ਦੂਜਾ Selfie Queen ਅਤੇ ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਇਹਨਾਂ ਦੋਹਾਂ ਗੀਤਾਂ ਨੂੰ ਲੋਕ ਬਹੁਤ ਪਸੰਦ ਕਰ ਰਹੇ ਨੇ| ਹੁਣ ਰਵਿੰਦਰ ਗਰੇਵਾਲ ਨੇ ਫਿਲਮ ਦੇ ਤੀਜੇ ਗੀਤ ਦੀ ਰਿਲੀਜ਼ ਦੀ ਵੀ ਘੋਸ਼ਣਾ ਕਰ ਦਿੱਤੀ ਹੈ | ਫਿਲਮ ਦੇ ਤੀਸਰੇ ਗੀਤ ਦਾ ਨਾਮ ਹੈ 'Yes or No' | ਇਹ ਗੀਤ ਕਿਸਨੇ ਗਾਇਆ ਹੈ, ਕਿਸਨੇ ਲਿਖਿਆ ਹੈ 'ਤੇ ਕਿਸਨੇ ਮਿਊਜ਼ਿਕ ਦਿੱਤਾ ਹੈ, ਇਹ ਤਾਂ ਸਾਨੂੰ ਅਜੇ ਨਹੀਂ ਪਤਾ ਪਰ ਇੰਨਾ ਜ਼ਰੂਰ ਪਤਾ ਹੈ ਕਿ ਲੋਕਾਂ ਨੂੰ ਇਹ ਗੀਤ ਵੀ ਬਹੁਤ ਪਸੰਦ ਆਵੇਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network