ਈਸ਼ਾ ਦਿਓਲ ਨੇ ਮਨਾਈ ਵੈਡਿੰਗ ਐਨੀਵਰਸਰੀ, ਸਾਂਝੀਆਂ ਕੀਤੀਆਂ ਪਤੀ ਨਾਲ ਖ਼ਾਸ ਤਸਵੀਰਾਂ

By  Shaminder June 30th 2021 11:31 AM

ਅਦਾਕਾਰ ਧਰਮਿੰਦਰ ਦੀ ਧੀ ਈਸ਼ਾ ਦਿਓਲ ਅਤੇ ਭਰਤ ਤਖਤਾਨੀ ਨੇ ਆਪਣੇ ਵਿਆਹ ਦੀ ਵਰੇ੍ਹਗੰਢ ਮਨਾਈ । ਇਸ ਮੌਕੇ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਦੋਵਾਂ ਨੇ ਆਪਣੇ ਵਿਆਹ ਦਾ ਨੌਵੀਂ ਸਾਲਗਿਰ੍ਹਾ ਮਨਾਈ ਹੈ । ਈਸ਼ਾ ਦੇ ਪ੍ਰਸ਼ੰਸਕ ਵੀ ਦੋਵਾਂ ਨੂੰ ਵੈਡਿੰਗ ਐਨੀਵਸਰੀ ਦੀਆਂ ਵਧਾਈਆਂ ਦੇ ਰਹੇ ਹਨ ।

Esha Deol Celebrates 9th Wedding Anniversary with Bharat Takhtani Image From Instagram

ਹੋਰ ਪੜ੍ਹੋ : ਸੋਨਮ ਬਾਜਵਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਖੂਬ ਵਾਇਰਲ 

esha deol Image From Instagram

ਦੋਵਾਂ ਦੀ ਲਵ ਸਟੋਰੀ ਇੱਕ ਟਿਸ਼ੂ ਪੇਪਰ ‘ਤੇ ਨੰਬਰ ਦੇਣ ਦੇ ਨਾਲ ਸ਼ੁਰੂ ਹੋਈ ਸੀ । ਈਸ਼ਾ ਨੇ ਆਪਣੀ ਲਵ ਸਟੋਰੀ ਦੇ ਬਾਰੇ ਜ਼ਿਕਰ ਕਰਦਿਆਂ ਕਿਹਾ ਸੀ ਕਿ ਦੋਵਾਂ ਦੀ ਲਵ ਸਟੋਰੀ ਟੀਨ ਏਜ ਦੌਰਾਨ ਹੀ ਉਦੋਂ ਸ਼ੁਰੂ ਹੋ ਗਈ ਸੀ ਜਦੋਂ ਦੋਵਾਂ ਦੀ ਮੁਲਾਕਾਤ ਇੱਕ ਕੰਪੀਟੀਸ਼ਨ ਦੇ ਦੌਰਾਨ ਹੋਈ ਸੀ ।

esha deol Image From Instagram

ਇਸ ਕੰਪੀਟੀਸ਼ਨ ਦੌਰਾਨ ਹੀ ਈਸ਼ਾ ਨੇ ਭਰਤ ਨੂੰ ਆਪਣਾ ਨੰਬਰ ਟਿਸ਼ੂ ਪੇਪਰ ‘ਤੇ ਲਿਖ ਕੇ ਦਿੱਤਾ ਸੀ । ਦੋਵੇਂ ਕਾਲਜ ਸਮੇਂ ਤੱਕ ਇੱਕ ਦੂਜੇ ਦੇ ਸੰਪਰਕ ‘ਚ ਰਹੇ ।

esha deol with family Image From Instagram

ਪਰ ਇਸ ਤੋਂ ਬਾਅਦ ਈਸ਼ਾ ਆਪਣੀ ਅਦਾਕਾਰੀ ‘ਚ ਏਨੀ ਕੁ ਰੁੱਝ ਗਈ ਸੀ ਦੋਵਾਂ ਕੋਲ ਗੱਲਬਾਤ ਕਰਨ ਦਾ ਵੀ ਸਮਾਂ ਨਹੀਂ ਸੀ ਬਚਦਾ । ਜਿਸ ਤੋਂ ਕੁਝ ਸਮਾਂ ਬਾਅਦ ਹੀ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਦੋ ਬੇਟੀਆਂ ਦੇ ਮਾਪੇ ਬਣ ਗਏ ਹਨ ।

 

View this post on Instagram

 

A post shared by Esha Deol Takhtani (@imeshadeol)

Related Post