ਈਸ਼ਾ ਦਿਓਲ ਨੇ ਪਹਿਲੀ ਵਾਰ ਆਪਣੀ ਸੱਸ ਦੇ ਨਾਲ ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ

By  Shaminder March 28th 2022 01:36 PM

ਈਸ਼ਾ ਦਿਓਲ (Esha Deol) ਨੇ ਪਹਿਲੀ ਵਾਰ ਆਪਣੀ ਸੱਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਜਦੋਂ ਤੁਹਾਡੀ ਸੱਸ ਤੁਹਾਡੇ ਨਾਲ ਸੈੱਟ ‘ਤੇ ਬਿਤਾਉਂਦੀ ਹੈ। ਤੁਸੀਂ ਜਾਣਦੇ ਹੋ ਕਿ ਉਹ ਤੁਹਾਨੂੰ ਸੱਚਮੁੱਚ ਪਿਆਰ ਕਰਦੀ ਹੈ । ਕਿਉਂਕਿ ਬੈਠਣ ਅਤੇ ਇੱਕ ਫ਼ਿਲਮ ਦੇਖਣ ਦੇ ਲਈ ਬਹੁਤ ਸਬਰ ਦੀ ਲੋੜ ਹੁੰਦੀ ਹੈ’। ਈਸ਼ਾ ਦਿਓਲ ਇਨ੍ਹਾਂ ਤਸਵੀਰਾਂ ‘ਚ ਆਪਣੇ ਕਿਸੇ ਸ਼ੂਟ ਦੇ ਲਈ ਤਿਆਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਅਤੇ ਈਸ਼ਾ ਦਿਓਲ ਦੀ ਸੱਸ ਉਸ ਨੂੰ ਨਿਹਾਰਦੀ ਹੋਈ ਨਜ਼ਰ ਆ ਰਹੀ ਹੈ ।

esha Deol with sister image From instagram

ਹੋਰ ਪੜ੍ਹੋ : ਅਦਾਕਾਰਾ ਈਸ਼ਾ ਦਿਓਲ ਨੂੰ ਫ਼ਿਲਮ ਇੰਡਸਟਰੀ ‘ਚ 20 ਸਾਲ ਹੋਏ ਪੂਰੇ, ਅਦਾਕਾਰਾ ਨੇ ਵੀਡੀਓ ਸਾਂਝਾ ਕਰ ਸਭ ਦਾ ਕੀਤਾ ਧੰਨਵਾਦ

ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਨੇ । ਈਸ਼ਾ ਦਿਓਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਸੀ ।

esha Deol image From instagram

ਕਿਉਂਕਿ ਵਿਆਹ ਤੋਂ ਬਾਅਦ ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਰੁੱਝ ਗਈ ਸੀ ਅਤੇ ਦੋ ਬੇਟੀਆਂ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਵੀ ਉਨ੍ਹਾਂ ‘ਤੇ ਆ ਗਈ ਸੀ ।ਪਰ ਹੁਣ ਬੇਟੀਆਂ ਦੇ ਜਨਮ ਤੋਂ ਬਾਅਦ ਅਦਾਕਾਰਾ ਮੁੜ ਤੋਂ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋ ਰਹੀ ਹੈ । ਇਸ ਤੋਂ ਪਹਿਲਾਂ ਅਦਾਕਾਰਾ ਆਪਣੀ ਮਾਂ ਬਣਨ ਦੇ ਐਕਸਪੀਰੀਅੰਸ ਨੂੰ ਆਪਣੀ ਕਿਤਾਬ ‘ਅੰਮਾ ਮੀਆਂ’ ਦੇ ਜ਼ਰੀਏ ਬਿਆਨ ਕਰ ਚੁੱਕੀ ਹੈ । ਈਸ਼ਾ ਦਾ ਵਿਆਹ ਭਰਤ ਤਖਤਾਨੀ ਦੇ ਨਾਲ ਹੋਇਆ ਹੈ ਜੋ ਕਿ ਇੱਕ ਬਿਜਨੇਸਮੈਨ ਹੈ ।

 

View this post on Instagram

 

A post shared by Esha Deol Takhtani (@imeshadeol)

Related Post