ਈਸ਼ਾ ਦਿਓਲ ਨੇ ਆਪਣੀ ਧੀ ਨਾਲ ਕੀਤਾ ਰੈਂਪ ਵਾਕ,ਵਾਇਰਲ ਹੋ ਰਿਹਾ ਹੈ ਵੀਡੀਓ  

By  Shaminder August 28th 2019 05:56 PM

ਬਾਲੀਵੁੱਡ ਅਦਾਕਾਰਾ ਅਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਆਪਣੀ ਧੀ ਰਾਧਿਆ ਨਾਲ ਰੈਂਪ  ਵਾਕ ਕੀਤੀ ।ਜਿਸ ਦੀ ਇੱਕ ਤਸਵੀਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਸਾਂਝੀ ਕੀਤੀ ਹੈ । ਈਸ਼ਾ ਵਿਆਹ ਤੋਂ ਬਾਅਦ ਲਾਈਮਲਾਈਟ ‘ਚ ਘੱਟ ਹੀ ਆਉਂਦੀ ਹੈ ਪਰ ਸੋਸ਼ਲ ਮੀਡੀਆ ‘ਤੇ ਉਹ ਅਕਸਰ ਐਕਟਿਵ ਰਹਿੰਦੇ ਹਨ ।ਹੋਰ ਵੇਖੋ:ਜਦੋਂ ਧਰਮਿੰਦਰ ਨੇ ਬੇਟੀ ਈਸ਼ਾ ਦਿਓਲ ਨੂੰ ਭੇਜੀਆਂ ਆਪਣੇ ਹੱਥਾਂ ਨਾਲ ਉਗਾਈਆਂ ਸਬਜ਼ੀਆਂ, ਤਸਵੀਰ ਹੋਈ ਵਾਇਰਲ

https://www.instagram.com/p/B1leEDwnCeS/

ਪਿਛਲੇ ਦਿਨੀਂ ਲੈਕਮੇ ਫੈਸ਼ਨ ਵੀਕ ‘ਚ ਉਹ ਆਪਣੀ ਧੀ ਨਾਲ ਰੈਂਪ ਵਾਕ ਕਰਦੇ ਹੋਏ ਨਜ਼ਰ ਆਏ ਸਨ । ਈਸ਼ਾ ‘ਤੇ ਉਨ੍ਹਾਂ ਦੀ ਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਦੱਸ ਦਈਏ ਕਿ ਈਸ਼ਾ ਅਤੇ ਭਰਤ ਤਖਤਾਨੀ ਨੇ ਸਾਲ 2010 ‘ਚ ਵਿਆਹ ਕਰਵਾਇਆ ਸੀ।ਈਸ਼ਾ ਨੇ 10 ਜੂਨ ਨੂੰ ਹੀ ਦੂਜੀ ਬੇਟੀ ਨੂੰ ਜਨਮ ਦਿੱਤਾ ਸੀ । ਇਸ ਰੈਂਪ ਵਾਕ ਦੌਰਾਨ ਉਨ੍ਹਾਂ ਦੇ ਪਤੀ ਭਰਤ ਤਖਤਾਨੀ ਵੀ ਮੌਜੂਦ ਸਨ । ਜਿਸ ਦਾ ਜ਼ਿਕਰ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਕੀਤਾ ਹੈ ।.

Related Post