ਧਰਮਿੰਦਰ ਨੇ ਕੋਰੋਨਾ ਨੂੰ ਹਰਾਉਣ ਲਈ ਦਿੱਤਾ ਇਹ ਖ਼ਾਸ ਸੰਦੇਸ਼, ਧੀ ਈਸ਼ਾ ਦਿਓਲ ਨੇ ਸ਼ੇਅਰ ਕੀਤਾ ਵੀਡੀਓ

By  Lajwinder kaur April 14th 2020 03:33 PM -- Updated: April 14th 2020 03:40 PM

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ । ਇਸ ਵੀਡੀਓ ‘ਚ ਉਨ੍ਹਾਂ ਨੇ ਕੋਰੋਨਾ ਵਾਇਰਸ ਨੂੰ ਦੱਸਿਆ ਹੈ ਕਿ ਇਹ ਕਿਸੇ ਅਟੌਮਿਕ ਜੰਗ ਤੋਂ ਘੱਟ ਨਹੀਂ ਹੈ । ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਕਿਹਾ ਹੈ ਕਿ ਇਸ ਮੁਸ਼ਕਿਲ ਜੰਗ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ । ਇਸ ਲਈ ਸਾਨੂੰ ਸਾਰਿਆਂ ਨੂੰ ਦੱਸੇ ਹੋਏ ਨਿਯਮਾਂ ਦੇ ਨਾਲ ਇਸ ਵਾਇਰਸ ਨੂੰ ਮਾਰ ਭਜਾਉਣਾ ਹੈ ਤਾਂ ਜੋ ਅਸੀਂ ਚੰਗੀ ਜ਼ਿੰਦਗੀ ਜੀਅ ਸਕੀਏ।

 

View this post on Instagram

 

A post shared by Esha Deol (@imeshadeol) on Apr 12, 2020 at 9:35pm PDT

ਹੋਰ ਵੇਖੋ:ਮਨਜੀਤ ਸਹੋਤਾ ਨੇ ਆਪਣੇ ਨਵੇਂ ਗੀਤ ‘ਕੱਚਾ ਘੜਾ’ ਦੇ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗੀਤ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਇਹ ਵੀਡੀਓ ਉਨ੍ਹਾਂ ਦੀ ਵੱਡੀ ਧੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Happy birthday papa ♥️? #birthdaycelebration with all of us ?? #radhyatakhtani #darienvohra #mirayatakhtani @vaivohra @bharattakhtani3 @aapkadharam #happybirthday

A post shared by Esha Deol (@imeshadeol) on Dec 8, 2019 at 2:23am PST

ਲਾਕਡਾਊਨ ਦੇ ਚੱਲਦੇ 83 ਸਾਲ ਧਰਮਿੰਦਰ ਆਪਣੇ ਫਾਰਮ ਹਾਊਸ ‘ਚ ਸਮਾਂ ਬਿਤਾ ਰਹੇ ਨੇ । ਦੱਸ ਦਈਏ ਧਰਮਿੰਦਰ ਆਪਣੇ ਇਸ ਫਾਰਮ ਹਾਊਸ ‘ਚ ਖੇਤੀ ਕਰਦੇ ਨੇ । ਜਿੱਥੇ ਉਨ੍ਹਾਂ ਨੇ ਕਈ ਸਬਜ਼ੀਆਂ , ਫ਼ਲ-ਬੂਟੇ ਲਗਾਏ ਹੋਏ ਨੇ ਤੇ ਕਈ ਜਾਨਵਰ ਵੀ ਪਾਲੇ ਹੋਏ ਨੇ । ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਖੇਤੀ ਕਰਦੇ ਹੋਇਆਂ ਦੀਆਂ ਵੀਡੀਓਜ਼ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

Related Post