ਇਸ ਔਰਤ ਦਾ ਸਟੰਟ ਦੇਖ ਕੇ ਹਰ ਕੋਈ ਹੋ ਜਾਂਦਾ ਹੈ ਹੈਰਾਨ, ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਵੀਡੀਓ

By  Rupinder Kaler January 9th 2021 01:46 PM

ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਔਰਤਾਂ ਕਿਸੇ ਵੀ ਮਾਮਲੇ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ । ਇਹ ਵੀਡੀਓ ਕਿਸੇ ਕੁੜੀ ਦਾ ਹੈ ਜਿਸ ਵਿੱਚ ਉਹ ਸਾੜ੍ਹੀ ਪਾ ਕੇ ਇਸ ਤਰ੍ਹਾਂ ਦਾ ਸਟੰਟ ਕਰਦੀ ਹੈ ਜਿਸ ਨੰੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ।

ਹੋਰ ਪੜ੍ਹੋ :

ਗੁਰਲੇਜ ਅਖਤਰ ਅਤੇ ਜਿੰਮੀ ਕਲੇਰ ਦੀ ਆਵਾਜ਼ ‘ਚ ਗੀਤ STUBBORN ਰਿਲੀਜ਼

ਕਰੀਨਾ ਕਪੂਰ ਆਪਣੀਆਂ ਸਹੇਲੀਆਂ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਵੀਡੀਓ ਵਿੱਚ ਜਿਮਨਾਸਟ ਲੜਕੀ ਸਾੜੀ ਪਾ ਕੇ ਕਲਾਬਾਜ਼ੀ ਮਾਰਦੀ ਦਿਖਾਈ ਦੇ ਰਹੀ ਹੈ। ਇਹ ਵੀਡੀਓ ਅਪਰਨਾ ਜੈਨ ਦੇ ਟਵਿੱਟਰ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ। ਸਾੜੀ ਪਾਈ ਹੋਈ ਲੜਕੀ ਹੈਰਾਨੀਜਨਕ ਸਟੰਟ ਕਰਦੀ ਦਿਖਾਈ ਦੇ ਰਹੀ ਹੈ।

ਹਰ ਕੋਈ ਇਸ ਵੀਡੀਓ ਨੂੰ ਲਗਾਤਾਰ ਲਾਈਕ ਤੇ ਸ਼ੇਅਰ ਕਰ ਰਿਹਾ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ । ਹੁਣ ਤੱਕ ਇਸ ਵੀਡੀਓ ਨੂੰ ਹਜ਼ਾਰਾਂ ਲੋਕਾਂ ਨੇ ਦੇਖ ਲਿਆ ਹੈ ।

https://twitter.com/Aparna/status/1347195182484082695

 

Related Post