ਭਾਰਤ ਬੰਦ ਨੂੰ ਮਿਲ ਰਿਹਾ ਹਰ ਕਿਸੇ ਦਾ ਸਮਰਥਨ, ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਵੀ ਜੁਟੀ ਸੇਵਾ ‘ਚ

By  Shaminder December 8th 2020 04:03 PM

ਕਿਸਾਨਾਂ ਵੱਲੋਂ ਅੱਜ ਦੇਸ਼ ‘ਚ ਬੰਦ ਕੀਤਾ ਗਿਆ ਹੈ । ਉੱਥੇ ਹੀ ਕਿਸਾਨਾਂ ਨੂੰ ਜਿੱਥੇ ਪੰਜਾਬੀ ਕਲਾਕਾਰਾਂ ਦਾ ਪੂਰਾ ਸਮਰਥਨ ਮਿਲ ਰਿਹਾ ਹੈ । ਉੱਥੇ ਹੀ ਇਹ ਕਲਾਕਾਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਚ ਸ਼ਾਮਿਲ ਹੋਣ ਲਈ ਵੀ ਪਹੁੰਚੇ ਹਨ । ਗਾਇਕਾ ਰੁਪਿੰਦਰ ਹਾਂਡਾ ਵੀ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਧਰਨੇ ‘ਚ ਸ਼ਾਮਿਲ ਹੋਏ ਹਨ । ਉਨ੍ਹਾਂ ਵੱਲੋਂ ਇਸ ਧਰਨੇ ਦਾ ਸਮਰਥਨ ਕੀਤਾ ਜਾ ਰਿਹਾ ਹੈ ।

farmer protest

ਇਸ ਦੇ ਨਾਲ ਹੀ ਗਾਇਕਾ ਲਗਾਤਾਰ ਧਰਨੇ ‘ਚ ਸ਼ਾਮਿਲ ਕਿਸਾਨਾਂ ਲਈ ਲੰਗਰ ਬਨਾਉਣ ਦੀ ਸੇਵਾ ‘ਚ ਵੀ ਜੁਟੀ ਹੋਈ ਹੈ । ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ :ਗਾਇਕਾ ਰੁਪਿੰਦਰ ਹਾਂਡਾ ਵੀ ਕਿਸਾਨਾਂ ਦੇ ਮਾਰਚ ‘ਚ ਪਹੁੰਚੀ ਤਾਂ ਬਿੰਨੂ ਢਿੱਲੋਂ ਨੇ ਵੀ ਕਿਸਾਨਾਂ ਦੇ ਸਮਰਥਨ ‘ਚ ਪਾਈ ਭਾਵੁਕ ਪੋਸਟ

rupinder

ਜਿਸ ‘ਚ ਉਹ ਲੰਗਰ ਦੀ ਸੇਵਾ ‘ਚ ਜੁਟੀ ਵਿਖਾਈ ਦੇ ਰਹੀ ਹੈ । ਇਸ ਵੀਡੀਓ ‘ਚ ਅਦਾਕਾਰ ਮਲਕੀਤ ਰੌਣੀ ਵੀ ਨਜ਼ਰ ਆ ਰਹੇ ਹਨ । ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਪੰਜਾਬ 'ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵੱਖ-ਵੱਖ ਜ਼ਿਲ੍ਹਿਆਂ 'ਚ ਕਿਸਾਨ ਧਰਨਿਆਂ 'ਤੇ ਬੈਠ ਗਏ ਹਨ।

protest

ਬਾਜ਼ਾਰ ਬੰਦ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਹਾਲਾਤ ਕਰਫ਼ਿਊ ਵਰਗੇ ਹੋ ਗਏ ਹਨ। ਸੂਬੇ 'ਚ ਸੁਰੱਖਿਆ ਦੇ ਇੰਤਜ਼ਾਮ ਪੁਖ਼ਤਾ ਕੀਤੇ ਗਏ ਹਨ। ਅੰਦੋਲਨਕਾਰੀ ਕਿਸਾਨਾਂ ਵੱਲੋਂ 8 ਦਸੰਬਰ ਨੂੰ ਸਵੇਰੇ 11 ਵਜੇ ਤੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਵੱਖ-ਵੱਖ ਸੰਗਠਨਾਂ ਨੇ ਹਮਾਇਤ ਦਿੱਤੀ ਹੈ।

 

View this post on Instagram

 

A post shared by Rupinder Handa (@rupinderhandaofficial)

Related Post