ਕਿਸਾਨਾਂ ਦੇ ਹੱਕ ‘ਚ ਸਾਬਕਾ ਫੌਜੀਆਂ ਨੇ ਕੀਤੀ ਆਵਾਜ਼ ਬੁਲੰਦ, ਬਿੰਨੂ ਢਿੱਲੋਂ ਨੇ ਸਾਂਝਾ ਕੀਤਾ ਵੀਡੀਓ

By  Shaminder February 1st 2021 12:14 PM -- Updated: February 1st 2021 01:15 PM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ । ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਦੇ ਰਹੇ ਕਿਸਾਨਾਂ ਦੀਆਂ ਮੰਗਾਂ ‘ਤੇ ਕੋਈ ਵੀ ਵਿਚਾਰ ਹਾਲੇ ਤੱਕ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਹੈ । ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਲਗਤਾਰ ਆਵਾਜ਼ ਬੁਲੰਦ ਕਰ ਰਹੇ ਹਨ ।

farmer

ਕੋਈ ਗੀਤ ਕੱਢ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਅਤੇ ਕੋਈ ਕਿਸਾਨਾਂ ਦੇ ਹੱਕਾਂ ‘ਚ ਪੋਸਟਾਂ ਸਾਂਝੀਆਂ ਕਰਕੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਿਹਾ ਹੈ । ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੇ ਆਪਣੀ ਬੇਟੀ ਦੀ ਪਹਿਲੀ ਤਸਵੀਰ ਕੀਤੀ ਸ਼ੇਅਰ

Farmer

ਇਸ ਵੀਡੀਓ ‘ਚ ਸਾਬਕਾ ਫੌਜੀ ਕਹਿ ਰਿਹਾ ਹੈ ਕਿ 'ਜੇ ਸਰਕਾਰ ਸ਼ਾਂਤਮਈ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕਰਦੀ ਹੈ ਤਾਂ ਭਾਰਤੀ ਫੌਜ ਦੇ ਜਿੰਨੇ ਵੀ ਸਾਡੇ ਪੁੱਤ ਚੀਨ ਤੇ ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਬੈਠੇ ਹਨ ਉਹ ਆਪਣੇ ਮਾਪਿਆਂ ਦੀ ਮਦਦ ਲਈ ਸਿੱਧੇ ਦਿੱਲੀ ਵੱਲ ਮਾਰਚ ਕਰਨਗੇ।

Delhi_Farmers

1984 ‘ਚ ਮੋਬਾਈਲ ਨਹੀਂ ਸਨ, ਅੱਜ ਸਾਡੇ ਕੋਲ ਮੋਬਾਈਲ ਹਨ ਅਤੇ ਸਾਡੇ ਬੱਚੇ ਲਗਾਤਾਰ ਪੁੱਛ ਰਹੇ ਹਨ ਕਿ ਕੀ ਹੋ ਰਿਹਾ ਹੈ ।ਉਨ੍ਹਾਂ ਨੂੰ ਪਤਾ ਲਗਾਉਣ ‘ਚ ਇੱਕ ਲੱਗੇਗਾ ਕਿ ਤੁਸੀਂ ਕੋਈ ਗਲਤ ਕਦਮ ਤਾਂ ਨਹੀਂ ਚੁੱਕ ਰਹੇ’।

 

View this post on Instagram

 

A post shared by Binnu Dhillon (@binnudhillons)

Related Post