ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਫ਼ਰਜ਼ੀ ਕਾਰਡ ਵਾਇਰਲ, ਦਸ ਰੁਪਏ ਪ੍ਰਤੀ ਵਿਅਕਤੀ ਯੋਗਦਾਨ ਦੀ ਕੀਤੀ ਜਾ ਰਹੀ ਹੈ ਅਪੀਲ

By  Shaminder June 6th 2022 03:13 PM -- Updated: June 6th 2022 03:14 PM

ਸਿੱਧੂ ਮੂਸੇਵਾਲਾ (Sidhu Moose Wala ) ਦਾ ਭੋਗ ਅਤੇ ਅੰਤਿਮ ਅਰਦਾਸ 8  ਜੂਨ ਨੂੰ ਹੋਵੇਗੀ । ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਦੀ ਅਪੀਲ ਗਾਇਕ ਦੇ ਪਿਤਾ ਵੱਲੋਂ ਕੀਤੀ ਗਈ ਸੀ । ਪਰ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ।ਜਿਸ ‘ਚ ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ਦਾ ਇੱਕ ਫ਼ਰਜ਼ੀ ਕਾਰਡ ਵਾਇਰਲ ਹੋ ਰਿਹਾ ਹੈ ।

sidhu Moose wala , image From instagram

ਹੋਰ ਪੜ੍ਹੋ : ਵੇਖੋ ਮੂਸੇਵਾਲਾ, ਮੂਸੇਵਾਲਾ ਹੋਈ ਪਈ ਹੈ! 151 ਦੇਸ਼ਾਂ ‘ਚ ਸਭ ਤੋਂ ਜਿਆਦਾ ਸਰਚ ਕੀਤਾ ਜਾ ਰਿਹਾ ਹੈ ਸਿੱਧੂ ਮੂਸੇਵਾਲਾ

ਜਿਸ ‘ਚ ਲਿਖਿਆ ਗਿਆ ਹੈ ਕਿ ‘ਅੰਤਿਮ ਅਰਦਾਸ, ਆਪ ਜੀ ਨੂੰ ਦੁਖੀ ਹਿਰਦੇ ਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਦਾ ਪੁੱਤ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜੋ ਕਿ ਪਿਛਲੇ ਦਿਨ ਅਚਾਨਕ ਸਾਨੂੰ ਵਿਛੋੜਾ ਦੇ ਕੇ ਗੁਰੂ ਚਰਨਾਂ ‘ਚ ਜਾ ਵਿਰਾਜੇ ਹਨ ।

sidhu Moose wala , image From instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ‘ਤੇ ਹੋਏ ਹਮਲੇ ਤੋਂ 15 ਮਿੰਟ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ

ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਕਰਵਾਈ ਜਾ ਰਹੀ ਹੈ । ਅਖੰਡ ਪਾਠ ਸਾਹਿਬ ਰੱਖਣ ਦੀ ਮਿਤੀ 6-6-2022 ਦਿਨ ਸੋਮਵਾਰ, ਅਖੰਡ ਪਾਠ ਦੇ ਭੋਗ ਦੀ ਮਿਤੀ 8-6-2022 ਦਿਨ ਬੁੱਧਵਾਰ, ਸਮਾਂ ਸਵੇਰੇ ਅੱਠ ਵਜੇ । ਇਸ ਦੇ ਨਾਲ ਹੀ ਇਸ ਕਾਰਡ ‘ਚ ਲੋਕਾਂ ਨੂੰ 10  ਰੁਪਏ ਦੀ ਸੇਵਾ ਦੀ ਅਪੀਲ ਵੀ ਕੀਤੀ ਗਈ ਹੈ ।

ਸਪੈਸ਼ਲ ਨੋਟ ਲਿਖ ਕੇ ਇਸ ਕਾਰਡ ‘ਚ ਲਿਖਿਆ ਗਿਆ ਹੈ ਕਿ ‘ਉਪਰੋਕਤ ਅੰਤਿਮ ਅਰਦਾਸ ਸਾਰਿਆਂ ਦੇ ਸਹਿਯੋਗ ਦੇ ਨਾਲ ਕਰਵਾਈ ਜਾ ਰਹੀ ਹੈ ਕੋਈ ਵੀ ਵੀਰ ਭਰਾ ਸ਼ਰਧਾ ਅਨੁਸਾਰ 10 ਰੁਪਏ ਪਾ ਸਕਦਾ ਹੈ’। ਇਹ ਕਾਰਡ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ਤੋਂ ਬਾਅਦ ਲੋਕਾਂ ਵੱਲੋਂ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਇਸ ਦੇ ਨਾਲ ਹੀ ਇਹ ਸਵਾਲ ਵੀ ਉੱਠ ਰਹੇ ਹਨ ਕਿ ਇਨਸਾਨੀਅਤ ਏਨੀਂ ਜਿਆਦਾ ਗਿਰ ਚੁੱਕੀ ਹੈ ਕਿ ਲੋਕ ਕਿਸੇ ਦੀ ਮੌਤ ਤੋਂ ਪੈਸਾ ਕਮਾਉਣ ਤੋਂ ਵੀ ਗੁਰੇਜ ਨਹੀਂ ਕਰਦੇ ।

 

View this post on Instagram

 

A post shared by Sidhu Moosewala (ਮੂਸੇ ਆਲਾ) (@sidhu_moosewala)

Related Post