ਮਸ਼ਹੂਰ ਅਦਾਕਾਰਾ ਸਵਰਾ ਭਾਸਕਰ ਦੀ ਕੋਰੋਨਾ ਰਿਪੋਰਟ ਆਈ ਪੌਜ਼ੀਟਿਵ, ਕੋਰੋਨਾ ਦੀ ਚਪੇਟ 'ਚ ਆਇਆ ਪਰਿਵਾਰ

By  Pushp Raj January 7th 2022 11:52 AM

ਬਾਲੀਵੁੱਡ 'ਤੇ ਕੋਰੋਨਾ ਦਾ ਕਹਿਰ ਛਾਇਆ ਹੋਇਆ ਹੈ। ਕਈ ਬੀ-ਟਾਊਨ ਸੈਲੇਬਸ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਮਸ਼ਹੂਰ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਵੀ ਕੋਰੋਨਾ ਪੌਜ਼ੀਟਿਵ ਹੋਣ ਦੀ ਖ਼ਬਰ ਹੈ।

ਸਵਰਾ ਭਾਸਕਰ ਦੇ ਨਾਲ-ਨਾਲ ਉਸ ਦਾ ਪੂਰਾ ਪਰਿਵਾਰ ਵੀ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆ ਗਿਆ ਹੈ। ਉਹ ਆਪਣੇ ਪੂਰੇ ਪਰਿਵਾਰ ਨਾਲ ਘਰ 'ਚ ਹੀ ਕੁਆਰਨਟੀਨ ਹੈ।ਸਵਰਾ ਭਾਸਕਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਕਰਦੇ ਹੋਏ ਖ਼ੁਦ ਦੇ ਕੋਰੋਨਾ ਪੌਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ, "ਨਵੇਂ ਸਾਲ ਦੀ ਸ਼ੁਰੂਆਤ ਜ਼ਿਆਦਾ ਚੰਗੀ ਨਹੀਂ ਰਹੀ। ਕਿਉਂਕਿ ਮੈਂ ਕੋਵਿਡ ਪੌਜ਼ੀਟਿਵ ਹਾਂ। 5 ਜਨਵਰੀ ਨੂੰ ਮੈਨੂੰ ਖ਼ੁਦ 'ਚ ਕੋਰੋਨਾ ਦੇ ਲੱਛਣ ਮਹਿਸੂਸ ਹੋਏ। ਇਸ ਲਈ ਮੈਂ ਆਪਣਾ ਆਰਟੀ-ਪੀਸੀਆਰ ਟੈਸਟ ਕਰਵਾਇਆ। ਕੋਰੋਨਾ ਰਿਪੋਰਟ ਵਿੱਚ ਮੇਰੇ ਪੌਜ਼ੀਟਿਵ ਹੋਣ ਦੀ ਪੁਸ਼ਟੀ ਹੋਈ। 5 ਜਨਵਰੀ ਦੀ ਸ਼ਾਮ ਤੋਂ ਹੀ ਮੈਂ ਘਰ 'ਚ ਕੁਆਰਨਟੀਨ ਹਾਂ ਤੇ ਪਰਿਵਾਰ ਤੋਂ ਵੱਖ ਹਾਂ। ਹਰ ਲੋੜੀਂਦੀ ਸਾਵਧਾਨੀ ਦਾ ਧਿਆਨ ਰੱਖ ਰਹੀ ਹਾਂ। ਇਸ ਦੇ ਨਾਲ ਹੀ ਮੇਰੇ ਪਰਿਵਾਰਕ ਮੈਂਬਰ ਵੀ ਕੁਆਰਨਟੀਨ ਹਨ। ਮੈਂ ਆਪਣੇ ਸਾਰੇ ਹੀ ਦੋਸਤਾਂ ਨੂੰ ਅਪੀਲ ਕਰਦੀ ਹਾਂ ਕਿ ਜੋ ਬੀਤੇ ਹਫ਼ਤੇ ਮੇਰੇ ਸੰਪਰਕ ਵਿੱਚ ਆਏ ਹਨ, ਉਹ ਆਪਣਾ ਕੋਵਿਡ ਟੈਸਟ ਜ਼ਰੂਰ ਕਰਵਾਉਣ। ਇਸ ਤੋਂ ਇਲਾਵਾ ਉਹ ਖ਼ੁਦ ਨੂੰ ਸੁਰੱਖਿਅਤ ਰੱਖਣ ਲਈ ਡਬਲ ਮਾਸਕਅਪ ਰਹਿਣ।

 

View this post on Instagram

 

A post shared by Swara Bhasker (@reallyswara)

ਦੱਸ ਦਈਏ ਕਿ ਸਵਰਾਂ ਵਾਂਗ ਹੀ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਕੋਰੋਨਾ ਨਾਲ ਪੀੜਤ ਹਨ। ਸਾਰੇ ਹੀ ਸੈਲੇਬਸ ਕੁਆਰਨਟੀਨ ਹਨ। ਸਵਰਾ ਨੇ ਆਪਣੇ ਫੈਨਜ਼ ਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਆਪਣੀ ਸਿਹਤ ਦਾ ਖਿਆਲ ਰੱਖਣ ਦੀ ਅਪੀਲ ਕੀਤੀ। ਇਸ ਪੋਸਟ 'ਚ ਸਵਰਾ ਨੇ ਕੋਵਿਡ ਦੇ ਲੱਛਣ ਵੀ ਦੱਸੇ ਹਨ।ਕਿਉਂਕਿ ਕੋਰੋਨਾ ਦਾ ਨਵਾਂ ਵੈਰੀਐਂਟ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਸਵਰਾ ਦੀ ਪੋਸਟ 'ਤੇ ਉਨ੍ਹਾਂ ਦੇ ਫੈਨਜ਼ ਕਮੈਂਟ ਕਰਕੇ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਦੀ ਦੁਆ ਕਰ ਰਹੇ ਹਨ ।

ਹੋਰ ਪੜ੍ਹੋ : Health Tips: ਕੋਵਿਡ-19 ਤੋਂ ਬਚਾਅ ਤੇ ਇਮਿਊਨਿਟੀ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਡਾਈਟ 'ਚ ਕਰੋ ਸ਼ਾਮਿਲ

ਮਹਾਰਾਸ਼ਟਰ ਵਿੱਚ ਲਗਾਤਾਰ ਕੋਰੋਨਾ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਮਹਾਰਾਸ਼ਟ ਦੇ ਮੁੰਬਈ ਵਿੱਚ 70 ਫੀਸਦ ਕੇਸ ਮਿਲੇ ਹਨ। ਇਨ੍ਹਾਂ ਚੋਂ ਸਭ ਤੋਂ ਵੱਧ ਬਾਲੀਵੁੱਡ ਤੇ ਟੀਵੀ ਜਗਤ ਦੇ ਸਿਤਾਰੇ ਕੋਰੋਨਾ ਸੰਕਰਮਿਤ ਪਾਏ ਗਏ ਹਨ। ਕੋਰੋਨਾ ਕੇਸਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦੇ ਹੋਏ ਸੂਬੇ 'ਚ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ।

Related Post