ਪ੍ਰਸਿੱਧ ਬਾਲੀਵੁੱਡ ਗਾਇਕ ਵਿਸ਼ਾਲ ਦਦਲਾਨੀ ਦੇ ਪਿਤਾ ਦਾ ਦਿਹਾਂਤ, ਮਾਂ ਨੂੰ ਲੈ ਕੇ ਭਾਵੁਕ ਹੋਇਆ ਗਾਇਕ

By  Shaminder January 8th 2022 02:44 PM

ਪ੍ਰਸਿੱਧ ਬਾਲੀਵੁੱਡ ਗਾਇਕ ਵਿਸ਼ਾਲ ਦਦਲਾਨੀ (vishal dadlani)  ਦੇ ਪਿਤਾ (Father )ਦਾ ਦਿਹਾਂਤ (Death)ਹੋ ਗਿਆ ਹੈ । ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਦਿੱਤੀ ਹੈ । ਉਨ੍ਹਾਂ ਨੇ ਇਸ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਆਪਣੇ ਪਿਤਾ ਜੀ ਦੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ । ਇਸ ਦੇ ਨਾਲ ਹੀ ਗਾਇਕ ਨੇ ਇੱਕ ਇਮੋਸ਼ਨਲ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਕੋਰੋਨਾ ਦੇ ਚੱਲਦਿਆਂ ਆਪਣੀ ਹਾਲਤ ਬਾਰੇ ਵੀ ਦੱਸਿਆ ਹੈ ।

vishal dadlani Image Source: Instagram

ਹੋਰ ਪੜ੍ਹੋ : ਬੱਬੂ ਮਾਨ ਅਤੇ ਸਤਿੰਦਰ ਸਰਤਾਜ ਦਾ ਇਹ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਵਿਸ਼ਾਲ ਨੇ ਲਿਖਿਆ, ''ਬੀਤੀ ਰਾਤ ਮੈਂ ਆਪਣੇ ਸਭ ਤੋਂ ਚੰਗੇ ਦੋਸਤ ਅਤੇ ਇਸ ਧਰਤੀ 'ਤੇ ਸਭ ਤੋਂ ਵਧੀਆ ਅਤੇ ਦਿਆਲੂ ਵਿਅਕਤੀ ਨੂੰ ਗੁਆ ਦਿੱਤਾ ਹੈ। ਮੈਨੂੰ ਜ਼ਿੰਦਗੀ ਵਿਚ ਉਸ ਤੋਂ ਵਧੀਆ ਪਿਤਾ, ਵਧੀਆ ਅਧਿਆਪਕ ਜਾਂ ਵਧੀਆ ਵਿਅਕਤੀ ਨਹੀਂ ਮਿਲ ਸਕਦਾ ਸੀ। ਹਰ ਚੀਜ਼ ਜੋ ਮੇਰੇ ਵਿੱਚ ਚੰਗੀ ਹੈ ਉਹ ਉਸਦਾ ਇੱਕ ਰੋਸ਼ਨੀ ਪ੍ਰਤੀਬਿੰਬ ਹੈ।

vishal father image From instagram

ਵਿਸ਼ਾਲ ਨੇ ਅੱਗੇ ਲਿਖਿਆ, “ਮੈਂ ਕੱਲ੍ਹ ਤੋਂ ਉਨ੍ਹਾਂ ਨੂੰ ਮਿਲਣ ਨਹੀਂ ਜਾ ਸਕਿਆ ਕਿਉਂਕਿ ਮੈਂ ਕੋਰੋਨਵਾਇਰਸ ਨਾਲ ਸੰਕਰਮਿਤ ਹਾਂ। ਅਜਿਹੇ ਔਖੇ ਸਮੇਂ ‘ਚ ਜਦੋਂ ਗਾਇਕ ਦੀ ਮਾਂ ਨੂੰ ਉਸ ਦੀ ਜ਼ਰੂਰਤ ਸਭ ਤੋਂ ਜ਼ਿਆਦਾ ਹੈ ਪਰ ਗਾਇਕ ਉਸ ਦੇ ਕੋਲ ਨਹੀਂ ਜਾ ਸਕਦਾ । ਕਿਉਂਕਿ ਕੋਰੋਨਾ ਵਾਇਰਸ ਦੇ ਨਾਲ ਪੀੜਤ ਹੋਣ ਕਾਰਨ ਉਹ ਬੇਹੱਦ ਲਾਚਾਰ ਹੈ । ਦੱਸ ਦਈਏ ਕਿ ਬੀਤੇ ਦਿਨ ਹੀ ਗਾਇਕ ਨੇ ਆਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਇਸ ਦੇ ਨਾਲ ਹੀ ਵਿਸ਼ਾਲ ਦਦਲਾਨੀ ਨੇ ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਵੀ ਆਪਣਾ ਟੈਸਟ ਕਰਵਾਉਣ ਲਈ ਕਿਹਾ ਸੀ ।

 

View this post on Instagram

 

A post shared by VISHAL (@vishaldadlani)

Related Post