ਅਭਿਨੇਤਰੀਆਂ ਨੂੰ ਆਪਣੇ ਇਸ਼ਾਰਿਆਂ 'ਤੇ ਨਚਾਉੇਣ ਵਾਲੀ ਸਰੋਜ ਖ਼ਾਨ ਨੇ ਰਿਟਾਇਰਮੈਂਟ ਦੀਆਂ ਖ਼ਬਰਾਂ ਨੂੰ ਕੀਤਾ ਖਾਰਜ 

By  Shaminder March 28th 2019 06:05 PM

ਕਦੇ ਸਮਾਂ ਹੁੰਦਾ ਸੀ ਕਿ ਸਰੋਜ ਖ਼ਾਨ ਆਪਣੇ ਇਸ਼ਾਰਿਆਂ 'ਤੇ ਹੀਰੋਇਨਾਂ ਨੂੰ ਨਚਾਉਂਦੇ ਸਨ । ਪਰ ਹੁਣ ਉਹ ਕਦੇ ਕਦੇ ਹੀ ਆਪਣੇ ਡਾਂਸ ਸਟੈੱਪਸ ਨਾਲ ਦਰਸ਼ਕਾਂ ਦੇ ਰੁਬਰੂ ਹੁੰਦੇ ਹਨ । ਸਰੋਜ ਖ਼ਾਨ ਦੀ ਥਾਂ ਹੁਣ ਕੋਰਿਓਗਰਾਫਰਾਂ ਨੇ ਲੈ ਲਈ ਹੈ । ਪਰ ਸਰੋਜ ਖ਼ਾਨ ਆਪਣੇ ਹਾਲ 'ਚ ਆਏ ਬਿਆਨ ਨੂੰ ਲੈ ਕੇ ਚਰਚਾ 'ਚ ਆ ਗਈ ਹੈ ।

ਹੋਰ ਵੇਖੋ  :21 ਸਿੰਘਾਂ ਦੀ ਕਹਾਣੀ ਨੂੰ ਬਿਆਨ ਕਰਨ ਵਾਲੀ ਫ਼ਿਲਮ ਕੇਸਰੀ ਨੇ ਇਹ 5 ਰਿਕਾਰਡ ਕੀਤੇ ਕਾਇਮ

https://www.instagram.com/p/BmwIvZPg-Vt/?utm_source=ig_embed

ਦਰਅਸਲ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਫ਼ਿਲਮ ਠੱਗਸ ਆਫ ਹਿੰਦੁਸਤਾਨ 'ਚੋਂ ਹਟਾ ਦਿੱਤਾ ਗਿਆ ਸੀ ਅਤੇ ਕੁਝ ਖ਼ਬਰਾਂ ਇਸ ਤਰ੍ਹਾਂ ਦੀਆਂ ਵੀ ਸਾਹਮਣੇ ਆ ਰਹੀਆਂ ਸਨ ਕਿ ਸਰੋਜ ਖ਼ਾਨ ਨੇ ਰਿਟਾਇਰਮੈਂਟ ਦਾ ਫੈਸਲਾ ਲੈ ਲਿਆ ਹੈ ਪਰ ਸਰੋਜ ਖ਼ਾਨ ਨੇ ਇਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ । ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੰਮ ਕਰਨਾ ਚਾਹੁੰਦੇ ਨੇ । "ਉਨ੍ਹਾਂ ਕਿਹਾ ਕਿ ਉਹ ਫ਼ਿਲਮ ਠੱਗਸ ਆਫ ਹਿੰਦੁਸਤਾਨ ਦਾ ਹਿੱਸਾ ਹੁੰਦੀ ਪਰ ਉਨ੍ਹਾਂ ਦੀ ਜਗ੍ਹਾ ਪ੍ਰਭੂਦੇਵਾ ਨੇ ਲੈ ਲਈ ਸੀ । ਦਰਅਸਲ ਕੈਟਰੀਨਾ ਕੈਫ ਦਾ ਕਹਿਣਾ ਸੀ ਕਿ ਉਹ ਬਿਨਾਂ ਕਿਸੇ ਪ੍ਰੈਕਟਿਸ ਤੋਂ ਡਾਂਸ ਨਹੀਂ ਕਰਨਾ ਚਾਹੁੰਦੀ ਜਿਸ ਤੋਂ ਬਾਅਦ ਉਨਾਂ ਦੀ ਜਗ੍ਹਾ ਕੋਰਿਓਗ੍ਰਾਫਰ ਪ੍ਰਭੂਦੇਵਾ ਨੂੰ ਲੈ ਲਿਆ ਗਿਆ"।

Related Post