ਮਸ਼ਹੂਰ ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਦਾ ਹੋਇਆ ਦੇਹਾਂਤ, 74 ਸਾਲ ਦੀ ਉਮਰ 'ਚ ਲਏ ਆਖਰੀ ਸਾਹ

By  Pushp Raj June 2nd 2022 06:09 PM -- Updated: June 2nd 2022 06:18 PM

ਵਿਸ਼ਵ ਪ੍ਰਸਿੱਧ ਸੰਤੂਰ ਵਾਦਕ ਸ਼ਿਵ ਕੁਮਾਰ ਸ਼ਰਮਾ ਦੀ ਮੌਤ ਤੋਂ ਕਲਾ ਪ੍ਰੇਮੀ ਅਜੇ ਉਭਰ ਵੀ ਨਹੀਂ ਸਕੇ ਸਨ ਕਿ ਪ੍ਰਸਿੱਧ ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਦਾ ਵੀ ਅੱਜ ਸ਼ਾਮ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਭਜਨ ਸੋਪੋਰੀ ਦੇ ਦੇਹਾਂਤ ਨਾਲ ਸੰਗੀਤ ਜਗਤ ਵਿੱਚ ਸੋਗ ਲਹਿਰ ਛਾਈ ਹੋਈ ਹੈ।

ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ 74 ਸਾਲਦੇ ਸਨ ਤੇ ਉਮਰ ਸਬੰਧੀ ਬਿਮਾਰੀਆਂ ਨਾਲ ਪੀੜਤ ਸਨ। . ਉਨ੍ਹਾਂ ਦਾ ਜਨਮ ਸਾਲ 1948 'ਚ ਸ਼੍ਰੀਨਗਰ 'ਚ ਹੋਇਆ ਸੀ। ਉਸਦਾ ਪੂਰਾ ਨਾਮ ਭਜਨ ਲਾਲ ਸੋਪੋਰੀ ਹੈ ਅਤੇ ਉਸਦੇ ਪਿਤਾ ਪੰਡਿਤ ਐਸ ਐਨ ਸੋਪੋਰੀ ਵੀ ਸੰਤੂਰ ਵਾਦੀ ਸਨ। ਸੰਤੂਰ ਵਾਦਕ ਪੰਡਿਤ ਭਜਨ ਸੋਪੋਰੀ ਦੇ ਪਰਿਵਾਰ ਦੀਆਂ 6 ਪੀੜ੍ਹੀਆਂ ਸੰਗੀਤ ਨਾਲ ਜੁੜੀਆਂ ਹੋਈਆਂ ਹਨ। ਭਜਨ ਸੋਪੋਰੀ ਦਾ ਪੁੱਤਰ ਅਭੈ ਰੁਸਤਮ ਸੋਪੋਰੀ ਵੀ ਸੰਤੂਰ ਵਾਦਕ ਹੈ।

ਭਜਨ ਸੋਪੋਰੀ ਨੇ ਸੰਤੂਰ ਦਾ ਗਿਆਨ ਆਪਣੇ ਦਾਦਾ ਐਸ ਸੀ ਸੋਪੋਰੀ ਅਤੇ ਪਿਤਾ ਐਸ ਐਨ ਸੋਪੋਰੀ ਤੋਂ ਘਰ ਵਿੱਚ ਹੀ ਪ੍ਰਾਪਤ ਕੀਤਾ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸੰਤੂਰ ਵਜਾਉਣ ਦੀ ਸਿੱਖਿਆ ਉਸ ਨੂੰ ਵਿਰਸੇ ਵਿਚ ਮਿਲੀ ਸੀ। ਉਸਨੇ ਦਾਦਾ ਅਤੇ ਪਿਤਾ ਤੋਂ ਗਾਉਣ ਦੀ ਸ਼ੈਲੀ ਅਤੇ ਵਾਦਨ ਸ਼ੈਲੀ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਭਜਨ ਸੋਪੋਰੀ ਨੇ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਕੀਤੀ ਸੀ। ਇਸ ਤੋਂ ਬਾਅਦ, ਉਸਨੇ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਪੱਛਮੀ ਕਲਾਸੀਕਲ ਸੰਗੀਤ ਦੀ ਪੜ੍ਹਾਈ ਵੀ ਕੀਤੀ।

image From google

ਕਸ਼ਮੀਰ ਡਿਵੀਜ਼ਨ ਦੇ ਸ੍ਰੀਨਗਰ ਜ਼ਿਲ੍ਹੇ ਦਾ ਰਹਿਣ ਵਾਲਾ ਪੰਡਿਤ ਭਜਨ ਸੋਪੋਰੀ ਸੂਫੀਆਨਾ ਘਰਾਣੇ ਨਾਲ ਸਬੰਧਤ ਹੈ। ਕਿਉਂਕਿ ਉਸਦੇ ਦਾਦਾ ਅਤੇ ਪਿਤਾ ਸੰਤੂਰ ਵਜਾਉਣ ਵਿੱਚ ਨਿਪੁੰਨ ਸਨ, ਇਹੀ ਕਾਰਨ ਹੈ ਕਿ ਪੰਡਿਤ ਭਜਨ ਸੋਪੋਰੀ ਨੇ ਉਸਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ।

ਪੰਡਿਤ ਭਜਨ ਸੋਪੋਰੀ ਨੇ ਇੱਕ ਐਲਬਮ ਨਾਟ ਯੋਗ ਆਨ ਸੰਤੂਨ ਬਣਾਈ। ਇੰਨਾ ਹੀ ਨਹੀਂ, ਪੰਡਿਤ ਭਜਨ ਸੋਪੋਰੀ ਨੇ (ਸਾ, ਮਾ, ਪਾ) ਸੋਪੋਰੀ ਅਕੈਡਮੀ ਫਾਰ ਮਿਊਜ਼ਿਕ ਐਂਡ ਪਰਫਾਰਮਿੰਗ ਆਰਟਸ ਦੇ ਸੰਸਥਾਪਕ ਵੀ ਹਨ। ਇਸ ਅਕੈਡਮੀ ਦਾ ਮੁੱਖ ਉਦੇਸ਼ ਸ਼ਾਸਤਰੀ ਸੰਗੀਤ ਨੂੰ ਉਤਸ਼ਾਹਿਤ ਕਰਨਾ ਹੈ।

ਹੋਰ ਪੜ੍ਹੋ: Ishq Vishq Rebound: ਪਸ਼ਮੀਨਾ ਰੋਸ਼ਨ, ਰੋਹਿਤ ਸਰਾਫ਼ ਦੀ ਨਵੀਂ ਲਵ-ਸਟੋਰੀ ਨੂੰ ਦਰਸਾਏਗੀ ਇਹ ਰੀਮੇਕ ਫਿਲਮ

ਕੱਲ੍ਹ ਭਾਰਤ ਦੇ ਮਸ਼ਹੂਰ ਗਾਇਕ ਕੇਕੇ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਸਾਲ ਲਤਾ ਮੰਗੇਸ਼ਕਰ ਅਤੇ ਬੱਪੀ ਦਾ ਵਰਗੇ ਮਸ਼ਹੂਰ ਗਾਇਕਾਂ ਦਾ ਵੀ ਦਿਹਾਂਤ ਹੋ ਗਿਆ ਹੈ। ਇਹ ਸਾਲ ਮਿਊਜ਼ਿਕ ਇੰਡਸਟਰੀ ਲਈ ਬਹੁਤ ਹੀ ਅਣਸੁਖਾਵਾਂ ਸਾਲ ਸਾਬਤ ਹੋ ਰਿਹਾ ਹੈ।

Related Post