ਦਿਲਜੀਤ ਦੋਸਾਂਝ ਦੇ ਗੀਤ ਸੁਰਮਾ ਦਾ ਆਡੀਓ ਆਇਆ ਸਾਹਮਣੇ

By  Shaminder December 19th 2019 10:37 AM

ਦਿਲਜੀਤ ਦੋਸਾਂਝ ਦੇ ਨਵੇਂ ਗੀਤ 'ਸੁਰਮਾ' ਦਾ ਆਡੀਓ ਸਾਹਮਣੇ ਆ ਚੁੱਕਿਆ ਹੈ । ਇਹ ਇੱਕ ਭੰਗੜਾ ਸੌਂਗ ਹੈ ਜਿਸ ਨੂੰ ਦਿਲਜੀਤ ਦੋਸਾਂਝ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਇਸ ਗੀਤ 'ਚ ਉਨ੍ਹਾਂ ਦੇ ਨਾਲ ਸੋਨਮ ਬਾਜਵਾ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ।ਅਰਵਿੰਦਰ ਖਹਿਰਾ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ ।

ਹੋਰ ਵੇਖੋ:ਦਿਲਜੀਤ ਦੋਸਾਂਝ ਨੇ ਆਪਣੀ ਪੁਰਾਣੀ ਗਰਲ ਫ੍ਰੈਂਡ ਦੀ ਤਸਵੀਰ ਕੀਤੀ ਸਾਂਝੀ,ਕਿਹਾ ਘਰ ‘ਚ ਨਾ ਕਰਿਓ ਕੋਸ਼ਿਸ਼,ਹੋ ਸਕਦਾ ਹੈ ਬੁਰਾ ਅੰਜਾਮ

https://www.instagram.com/p/B6PLP7nFuyE/

ਇਸ ਗੀਤ 'ਚ ਸੋਨਮ ਬਾਜਵਾ ਅਤੇ ਦਿਲਜੀਤ ਦੋਸਾਂਝ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੁੰ ਦੇ ਚੁੱਕੇ ਹਨ ।

https://www.instagram.com/p/B5zWAJBlnRb/

ਗਾਇਕੀ ਦੇ ਨਾਲ-ਨਾਲ ਦਿਲਜੀਤ ਦੋਸਾਂਝ ਅਦਾਕਾਰੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਹਨ ਅਤੇ ਉਨ੍ਹਾਂ ਦੀ ਫ਼ਿਲਮ 'ਗੁੱਡ ਨਿਊਜ਼' ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ਅਤੇ ਦਿਲਜੀਤ  ਦਰਸ਼ਕਾਂ ਦੀ ਕਚਹਿਰੀ 'ਚ ਇਸ ਫ਼ਿਲਮ ਨਾਲ ਹਾਜ਼ਰ ਹੋਣ ਜਾ ਰਹੇ ਹਨ ।

https://www.instagram.com/p/B6NrmDwlN5y/

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਦਿਲਜੀਤ ਦੋਸਾਂਝ ਨੇ ਫ਼ਿਲਮ ਛੜਾ ਦਿੱਤੀ ਸੀ । ਜੋ ਕਿ ਨੀਰੂ ਬਾਜਵਾ ਨਾਲ ਆਈ ਸੀ ਉਸ ਨੂੰ ਵੀ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Related Post