ਮਸ਼ਹੂਰ ਯੂਟਿਊਬਰ Abhyudaya Mishra ਉਰਫ਼ Skylord ਦੀ ਸੜਕ ਹਾਦਸੇ ਵਿੱਚ ਹੋਈ ਮੌਤ
ਸਕਾਈਲਾਰਡ ਦੇ ਨਾਂ ਨਾਲ ਮਸ਼ਹੂਰ ਯੂਟਿਊਬਰ Abhyudaya Mishra ਦੀ ਬਾਈਕਿੰਗ ਟੂਰ ਦੌਰਾਨ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ। ਜਿਸ ਤੋਂ ਬਾਅਦ ਸਕਾਈਲਾਰਡ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾ ਰਹੇ ਹਨ।
ਹੋਰ ਪੜ੍ਹੋ : ਨੇਹਾ ਕੱਕੜ ਦੇ ਗੀਤ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਏ.ਆਰ ਰਹਿਮਾਨ ਨੇ ਰੀਮਿਕਸ ਕਲਚਰ 'ਤੇ ਕਿਹਾ- 'ਤੁਸੀਂ ਕੌਣ ਹੁੰਦੇ ਹੋ...'
Image Source: Twitter
Abhyudaya Mishra ਜੋ ਕਿ ਇੰਦੌਰ ਦੇ ਮੂਲ ਨਿਵਾਸੀ ਸੀ। ਉਸਦੇ ਯੂਟਿਊਬ ਅਤੇ ਇੰਸਟਾਗ੍ਰਾਮ 'ਤੇ ਕ੍ਰਮਵਾਰ 1.49 ਮਿਲੀਅਨ ਅਤੇ 353k ਫਾਲੋਅਰਸ ਸਨ। ਮਿਸ਼ਰਾ ਹੋਰ ਬਾਈਕਰਸ ਦੇ ਨਾਲ ਮੱਧ ਪ੍ਰਦੇਸ਼ ਸੈਰ-ਸਪਾਟਾ ਬੋਰਡ ਦੁਆਰਾ ਸਪਾਂਸਰ ਕੀਤੇ ਗਏ 'ਰਾਈਡਰਜ਼ ਇਨ ਦ ਵਾਈਲਡ' ਟੂਰ 'ਤੇ ਸਨ, ਜਿਸ ਨੂੰ 21 ਸਤੰਬਰ ਨੂੰ ਖਜੂਰਾਹੋ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।
Image Source: Twitter
ਮੀਡੀਆ ਰਿਪੋਰਟਸ ਦੇ ਅਨੁਸਾਰ, Abhyudaya "ਐਮਪੀ ਟੂਰਿਜ਼ਮ ਰਾਈਡਿੰਗ ਟੂਰ" 'ਤੇ ਸਨ ਜਦੋਂ ਇਹ ਘਟਨਾ ਵਾਪਰੀ। ਨਰਮਦਾਪੁਰਮ-ਪਿਪਾਰੀਆ ਰਾਜ ਮਾਰਗ 'ਤੇ ਸੋਹਾਗਪੁਰ ਨੇੜੇ ਐਤਵਾਰ ਦੁਪਹਿਰ ਕਰੀਬ 2 ਵਜੇ ਸਕਾਈਲਾਰਡ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਗੰਭੀਰ ਰੂਪ ਵਿੱਚ ਜ਼ਖਮੀ Skylord ਨੂੰ ਤੁਰੰਤ ਨਜ਼ਦੀਕੀ ਕਮਿਊਨਿਟੀ ਹੈਲਥ ਸੈਂਟਰ (CHC) ਲਿਜਾਇਆ ਗਿਆ। ਉਸ ਦੀ ਸਿਹਤ ਵਿਗੜਨ ਕਾਰਨ ਉਸ ਨੂੰ ਨਰਮਦਾਪੁਰਮ ਲਿਜਾਇਆ ਗਿਆ ਅਤੇ ਬਾਅਦ ਵਿਚ ਭੋਪਾਲ ਦੇ ਬਾਂਸਲ ਹਸਪਤਾਲ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਨੇ ਦਮ ਤੋੜ ਦਿੱਤਾ। ਉਸ ਦੀ ਸੱਜੀ ਲੱਤ ਅਤੇ ਪੱਟ 'ਤੇ ਗੰਭੀਰ ਸੱਟਾਂ ਲੱਗੀਆਂ ਸਨ।
Image Source: Twitter
ਬਾਈਕਿੰਗ ਇਵੈਂਟ ਚਾਰ ਟਾਈਗਰ ਰਿਜ਼ਰਵ ਅਤੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਜਿਵੇਂ ਕਿ ਖਜੂਰਾਹੋ, ਅਮਰਕੰਟਕ, ਪਾਨਾਰਪਾਨੀ ਅਤੇ ਭੋਪਾਲ ਨੂੰ ਕਵਰ ਕਰਨ ਲਈ ਨਿਯਤ ਕੀਤਾ ਗਿਆ ਸੀ। ਇਹ ਸਮਾਗਮ ਉਸ ਦੀ ਮੌਤ ਤੋਂ ਇਕ ਦਿਨ ਬਾਅਦ 27 ਸਤੰਬਰ ਨੂੰ ਵਿਸ਼ਵ ਸੈਰ-ਸਪਾਟਾ ਦਿਵਸ ਦੇ ਮੌਕੇ 'ਤੇ ਸਮਾਪਤ ਹੋਣਾ ਸੀ।