ਤਬਲੇ ਦੀ ਸੰਗਤ ਨਾਲ ਸੋਨਾਕਸ਼ੀ ਦੇ ਫੈਨ ਨੇ ਬੰਨਿਆ ਰੰਗ

By  Rajan Sharma August 23rd 2018 11:07 AM

ਹੈਪੀ ਫਿਰ ਸੇ ਭਾਗ ਜਾਏਗੀ... ਜੀ ਹਾਂ ਇੱਕ ਵਾਰ ਤੋਂ ਫਿਰ ਇਹ ਫ਼ਿਲਮ ਲੋਕਾਂ ਦੇ ਢਿੱਡੀ ਪੀੜਾਂ ਪਾਉਣ ਜਾ ਰਹੀ ਹੈ| ਇਸ ਫ਼ਿਲਮ 'ਚ ਇਸ ਵਾਰ ਮੁੱਖ ਭੂਮਿਕਾ 'ਚ ਸੋਨਾਕਸ਼ੀ ਸਿਨ੍ਹਾ, ਜੱਸੀ ਗਿੱਲ,ਅਤੇ ਜਿੰਮੀ ਸ਼ੇਰਗਿੱਲ ਨਜ਼ਰ ਆਉਣਗੇ | ਇਸ ਫ਼ਿਲਮ ਦਾ ਇੱਕ ਗੀਤ "ਮੇਰਾ ਨਾਮ ਚਿਨ ਚਿਨ ਚੂ ਰਾਤ ਚਾਂਦਨੀ ਮੈਂ ਔਰ ਤੂੰ" bollywood song ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਸ ਗੀਤ ਨੂੰ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਖੁਦ ਸੋਨਾਕਸ਼ੀ ਸਿਨ੍ਹਾ sonakshi sinha ਅਤੇ ਜੱਸੀ ਗਿੱਲ ਨੇ| ਇਸ ਗੀਤ ਨੂੰ ਸੋਨਾਕਸ਼ੀ ਦੇ ਫੈਨਸ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ| ਇਸ ਦੇ ਨਾਲ ਹੀ ਸੋਨਾਕਸ਼ੀ ਸਿਨ੍ਹਾ ਦੇ ਫੈਨਸ ਵਲੋਂ ਸੋਸ਼ਲ ਮੀਡਿਆ 'ਤੇ ਇਸ ਗੀਤ ਨੂੰ ਵੱਖੋ ਵੱਖ ਅੰਦਾਜ 'ਚ ਗਾ ਕੇ ਵੀਡੀਓ ਕਲਿੱਪ ਪਾਏ ਜਾ ਰਹੇ ਨੇ, ਸੋਨਾਕਸ਼ੀ ਵੀ ਆਪਣੇ ਫੈਨਸ ਵਲੋਂ ਪਾਏ ਜਾ ਰਹੇ ਇੰਨਾ ਵੀਡਿਓਜ਼ ਨੂੰ ਵੇਖਦੀ ਹੈ ਅਤੇ ਉਨਾਂ ਨੂੰ ਸਾਂਝਾ ਕਰ ਰਹੀ ਹੈ| ਸੋਨਾਕਸ਼ੀ ਦੇ ਇਸ ਗੀਤ ਨੂੰ ਉਂਨਾ ਦੇ ਇੱਕ ਅਜਿਹੇ ਹੀ ਫੈਨ ਨੇ ਸੋਸ਼ਲ ਮੀਡਿਆ 'ਤੇ ਸਾਂਝਾ ਕੀਤਾ ਹੈ| ਇਸ ਫੈਨ ਨੇ ਤਬਲੇ ਦੀ ਸੰਗਤ ਨਾਲ ਇਸ ਗੀਤ ਨਵੇਂ ਅੰਦਾਜ 'ਚ ਪੇਸ਼ ਕੀਤਾ ਹੈ ਅਤੇ ਇਸਨੂੰ ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਸਿਧਾਂਤ ਪਾਂਡੇ ਨਾਂ ਦੇ ਇਸ ਸ਼ਕਸ ਨੇ ਇਸ ਗੀਤ ਨੂੰ ਤਬਲੇ ਦੇ ਨਾਲ ਇਸ ਗੀਤ ਨੂੰ ਪੇਸ਼ ਕਰ ਕੇ ਲੋਕਾਂ ਵਿੱਚ ਵਾਹ- ਵਾਹੀ ਲੁੱਟੀ| ਜਿਸ ਤੋਂ ਬਾਅਦ ਸੋਨਾਕਸ਼ੀ ਵੀ ਆਪਣੇ ਇਸ ਫੈਨ ਦੀ ਵੀਡੀਓ ਸਾਂਝਾ ਕੀਤੇ ਬਗੈਰ ਨਹੀਂ ਰਹਿ ਸਕੀ| ਸਿਧਾਂਤ ਪਾਂਡੇ ਵਲੋਂ ਤਬਲੇ ਦੀ ਤਾਲ 'ਤੇ ਰੀਮਿਕਸ ਕੀਤੇ ਗਏ ਇਸ ਗੀਤ ਨੂੰ ਹੂਣ ਤੱਕ ਹਜਾਰਾਂ ਲੋਕ ਵੇਖ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਵਲੋਂ ਕਮੈਂਟਸ ਕੀਤੇ ਜਾ ਰਹੇ ਹਨ|

https://www.instagram.com/p/Bmr0piSnyay/?taken-by=aslisona

ਇਸ ਗੀਤ ਨੂੰ ਜਿਥੇ ਸੋਨਾਕਸ਼ੀ sonakshi sinha ਅਤੇ ਜੱਸੀ ਗਿੱਲ ਦੁਆਰਾ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ ਓਥੇ ਹੀ ਵੀਡੀਓ ਦਾ ਫਿਲਮਾਂਕਣ ਵੀ ਬਹੁਤ ਹੀ ਬੇਹਤਰੀਨ ਤਰੀਕੇ ਨਾਲ ਕੀਤਾ ਗਿਆ ਹੈ| ਦੱਸ ਦੇਈਏ ਕਿ ਇਸ ਫ਼ਿਲਮ ਦਾ ਅਸਲ ਗੀਤ ਆਪਣੇ ਜਮਾਨੇ ਦੀ ਮਕਬੂਲ ਰਹੀ ਗਾਇਕਾ ਗੀਤਾ ਦੱਤ ਵਲੋਂ ਗਾਇਆ ਗਿਆ ਸੀ ਅਤੇ ਓਦੋਂ ਵੀ ਇਹ ਗੀਤ ਬੱਚੇ ਬੱਚੇ ਦੀ ਜੁਬਾਨ 'ਤੇ ਸੀ| ਇਹ ਫ਼ਿਲਮ ਹਾਵੜਾ ਬਰਿੱਜ ਦਾ ਹੈ ਅਤੇ ਹੂਣ ਵੀ ਇਹ ਗੀਤ ਕਾਫੀ ਹਰਮਨ ਪਿਆਰਾ ਹੋ ਰਿਹਾ ਹੈ|

happy phir bhag jayegi

Related Post