ਪਤੀ ਨਾਲ ਸਨਾ ਖ਼ਾਨ ਦੀਆਂ ਹਨੀਮੂਨ ਤਸਵੀਰਾਂ ਨੂੰ ਦੇਖ ਕੇ ਭੜਕੇ ਕੱਟੜਪੰਥੀ, ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

By  Rupinder Kaler December 15th 2020 11:41 AM -- Updated: December 15th 2020 11:42 AM

ਫ਼ਿਲਮੀ ਦੁਨੀਆ ਨੂੰ ਅਲਵਿਦਾ ਕਹਿ ਕੇ ਇਸਲਾਮ ਦੇ ਰਸਤੇ ਚੱਲਣ ਵਾਲੀ ਅਦਾਕਾਰਾ ਸਨਾ ਖ਼ਾਨ ਏਨੀਂ ਦਿਨੀਂ ਆਪਣੇ ਪਤੀ ਨਾਲ ਕਸ਼ਮੀਰ ਦੀਆਂ ਵਾਦੀਆਂ ਵਿੱਚ ਹਨੀਮੂਨ ਮਨਾ ਰਹੀ ਹੈ । ਜਿਸ ਦੀਆਂ ਸਨਾ ਨੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ, ਪਰ ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕਾਂ ਨੇ ਸਨਾ ਤੇ ਅਨਸ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ ।

ਹੋਰ ਪੜ੍ਹੋ :

ਕਈ ਗੀਤਾਂ ਲਈ ਕੰਮ ਕਰਨ ਵਾਲੇ ਅਸ਼ਵਨੀ ਥਾਪਰ ਦਾ ਦਿਹਾਂਤ, ਹਰਜੀਤ ਹਰਮਨ ਨੇ ਜਤਾਇਆ ਦੁੱਖ

ਲਾਵਾਂ ਵੇਲੇ ਲਾੜੀ ਨੇ ਕੀਤੀ ਅਜਿਹੀ ਹਰਕਤ, ਕਿ ਸਭ ਦਾ ਨਿਕਲ ਗਿਆ ਹਾਸਾ, ਵੀਡੀਓ ਵਾਇਰਲ

sana

ਇਹਨਾਂ ਤਸਵੀਰਾਂ ਨੂੰ ਦੇਖ ਕੇ ਕੁੱਝ ਕੱਟੜਪੰਥੀ ਕਹਿ ਰਹੇ ਹਨ ਕਿ ਇਹ ਲੋਕ ਇਸਲਾਮ ਦਾ ਮਜ਼ਾਕ ਉਡਾ ਰਹੇ ਹਨ । ਇੱਥੇ ਹੀ ਬਸ ਨਹੀਂ ਕੁਝ ਲੋਕਾਂ ਨੇ ਅਨਸ ਦੀ ਤੁਲਨਾ ਸ਼ੈਤਾਨ ਨਾਲ ਕਰ ਦਿੱਤੀ ਹੈ । ਇੱਕ ਯੂਜਰ ਨੇ ਲਿਖਿਆ ਹੈ ‘ਤੁਸੀਂ ਆਲਮ ਹੋ, ਕੋਈ ਫ਼ਿਲਮੀ ਹੀਰੋ ਨਹੀਂ । ਤੁਸੀਂ ਸਨਾ ਨੂੰ ਇਸਲਾਮ ਦਾ ਰਸਤਾ ਦਿਖਾਇਆ ਜਾਂ ਤੁਸੀਂ ਖੁਦ ਇਸਲਾਮ ਤੋਂ ਦੂਰ ਹੋ ਗਏ’ ।

sana

ਇੱਕ ਨੇ ਲਿਖਿਆ ਹੈ ‘ਉਹ ਇੱਕ ਸ਼ੈਤਾਨ ਹੈ । ਉਹ ਇਸ ਤਰ੍ਹਾਂ ਦੀਆਂ ਗੱਲਾਂ ਦਾ ਇੰਤਜ਼ਾਰ ਕਰ ਰਿਹਾ ਸੀ । ਮੈਂ ਨਹੀਂ ਜਾਣਦਾ ਉਸ ਨੂੰ ਮੁਫਤੀ ਦਾ ਸਰਟੀਫ਼ਿਕੇਟ ਕਿਸ ਨੇ ਦਿੱਤਾ’ । ਇੱਕ ਨੇ ਲਿਖਿਆ ਹੈ ‘ਪਰਦਾ ਰੱਖੋ, ਇਸਲਾਮ ਇਹੀ ਸਿਖਾਉਂਦਾ ਹੈ । ਇਸਲਾਮ ਦਾ ਮਜ਼ਾਕ ਨਾ ਬਣਾਓ’ ।

Related Post