'ਨਾਰ' ਦੀ ਸ਼ੂਟਿੰਗ 'ਚ ਰੁੱਝੇ ਬੱਬੂ ਮਾਨ ,ਸ਼ੂਟਿੰਗ ਦੇ ਸਮੇਂ ਦਾ ਵੀਡਿਓ ਕੀਤਾ ਸਾਂਝਾ 

By  Shaminder August 30th 2018 12:25 PM

ਜਦੋਂ ਕਿਸੇ ਨੂੰ ਕੋਈ ਅਜਿਹੀ ਚੀਜ਼ ਮਿਲ ਜਾਂਦੀ ਹੈ ਜੋ ਉਸ ਇਨਸਾਨ ਲਈ ਬੇਸ਼ਕੀਮਤੀ ਹੁੰਦੀ ਹੈ ਤਾਂ ਇਨਸਾਨ ਨੂੰ ਕਿਵੇਂ ਚਾਅ ਚੜ੍ਹ ਜਾਂਦਾ ਹੈ ਅਤੇ ਫਿਰ ਲੋਕਾਂ ਵੀ ਵਾਹਵਾਹੀ ਹਾਸਲ ਕਰਨ ਲਈ ਉਹ ਕਿਸ ਹੱਦ ਤੱਕ ਗੁਜ਼ਰ ਜਾਂਦਾ ਹੈ । ਇਸ ਨੂੰ ਦਰਸਾਉਂਦਾ ਇੱਕ ਵੀਡਿਓ ਪੰਜਾਬ ਦੇ ਮਾਨ ਬੱਬੂ ਮਾਨ Babbu Maan ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਬੱਬੂ ਮਾਨ ਏਨੀਂ ਦਿਨੀਂ ਆਪਣੇ ਵਿਦੇਸ਼ ਟੂਰ 'ਤੇ ਹਨ ।

https://www.instagram.com/p/BnFxn2XBgwD/?hl=en&taken-by=thebabbumaan9

ਉੱਥੇ ਉਹ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ । ਉਨ੍ਹਾਂ 'ਚੋਂ ਹੀ ਇੱਕ ਹੈ 'ਨਾਰ'ਜਿਸ ਦੀ ਸ਼ੂਟਿੰਗ 'ਚ ਬੱਬੂ ਮਾਨ ਰੁੱਝੇ ਹੋਏ ਨੇ । ਇਸ ਦੀ ਸ਼ੂਟਿੰਗ ਦੌਰਾਨ ਉਹ ਆਪਣੇ ਸਾਥੀਆਂ ਨਾਲ ਗੱਲਬਾਤ ਕਰ ਰਹੇ ਨੇ ਅਤੇ ਇੱਕ ਸਾਥੀ ਨੂੰ ਸਾਫਾ ਬੰਨ ਰਹੇ ਨੇ । ਬੱਬੂ ਮਾਨ ਆਪਣੇ ਸਾਥੀਆਂ ਨੂੰ ਇੱਕ ਕਿੱਸਾ ਸੁਣਾ ਰਹੇ ਨੇ ਕਿ ਕਿਵੇਂ ਇੱਕ ਔਰਤ ਨੂੰ ਇੱਕ ਜ਼ਿਮੀਂਦਾਰ ਪਰਿਵਾਰ ਨੇ ਜੁੱਤੀ ਦੇ ਦਿੱਤੀ ਅਤੇ ਉਸ ਜੁੱਤੀ ਨੂੰ ਵਿਖਾਉਣ ਲਈ ਅਤੇ ਲੋਕਾਂ ਦੀ ਤਵੱਜੋ ਉਸ ਜੁੱਤੀ ਵੱਲ ਦਿਵਾਉਣ ਲਈ ਆਪਣੇ ਘਰ ਤੱਕ ਨੂੰ ਅੱਗ ਲਗਾ ਦਿੱਤੀ ।ਸੋ ਉਹ ਆਪਣੇ ਇੱਕ ਦੋਸਤ ਨੂੰ ਸਮਝਾ ਰਹੇ ਸਨ ਕਿ ਉਸ ਨੇ ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਪਾਉਣਾ ਹੀ ਹੈ।

babbu maan

ਬੱਬੂ ਮਾਨ ਨੇ ਅਪਣੀ ਬੇਮਿਸਾਲ ਗਾਇਕੀ ਨਾਲ ਦੇਸਾਂ ਵਿਦੇਸ਼ਾਂ 'ਚ ਪ੍ਰਸਿੱਧੀ ਖੱਟੀ। ਬੱਬੂ ਮਾਨ ਦਾ ਜਨਮ 29 ਮਾਰਚ 1975 ਖੰਟ ਮਾਨਪੁਰ, ਪੰਜਾਬ 'ਚ ਹੋਇਆ ਸੀ।ਬੱਬੂ ਮਾਨ ਗੀਤਾਂ ਦੇ ਨਾਲ-ਨਾਲ ਆਪਣੇ ਬੇਬਾਕ ਸੁਭਾਅ ਕਰਕੇ ਵੀ ਚਰਚਾ 'ਚ ਰਹਿੰਦੇ ਹਨ। ਉਨ੍ਹਾਂ ਦੇ ਗੀਤ Song ਜਿਆਦਾਤਰ ਅਸਲੀਅਤ ਨੂੰ ਢੁਕਦੇ ਹਨ ਉਨ੍ਹਾਂ ਨੇ ਬਹੁਤ ਸਾਰੇ ਮਸਲਿਆਂ ਨੂੰ ਆਪਣੇ ਗੀਤਾਂ ਦਾ ਸ਼ਿੰਗਾਰ ਬਣਾਇਆ ਹੈ , ਫੇਰ ਭਾਵੇਂ ਮਸਲਾ ਸਮਾਜਿਕ ਹੋਵੇ, ਰਾਜਨੀਤਿਕ ਜਾਂ ਧਾਰਮਿਕ ਹੋਵੇ।

Related Post