ਫ਼ਿਲਮ ‘ਤੂਫ਼ਾਨ’ ਤੋਂ ਫ਼ਰਹਾਨ ਅਖ਼ਤਰ ਦੀ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ
ਬਾਲੀਵੁੱਡ ਦੇ ਮਲਟੀ ਟੈਲੇਂਟਡ ਐਕਟਰ-ਸਿੰਗਰ ਫ਼ਰਹਾਨ ਅਖ਼ਤਰ ਜੋ ਕਿ ਇੱਕ ਵਾਰ ਫ਼ਿਰ ਤੋਂ ਖਿਡਾਰੀ ਦੇ ਰੂਪ ‘ਚ ਨਜ਼ਰ ਆਉਣਗੇ। ਜੀ ਹਾਂ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਤੂਫ਼ਾਨ ਤੋਂ ਆਪਣੀ ਬਾਕਸਿੰਗ ਕਰਦੇ ਹੋਏ ਦੀ ਲੁੱਕ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਤੂਫ਼ਾਨ ਉੱਠੇਗਾ!! ਪਹਿਲੀ ਲੁੱਕ! #ਤੂਫ਼ਾਨ ਰਿਲੀਜਿੰਗ 2 ਅਕਤੂਬਰ 2020!’
View this post on Instagram
ਹੋਰ ਵੇਖੋ:ਸਵੀਤਾਜ ਬਰਾੜ ਨੇ ਜਨਮ ਦਿਨ ‘ਤੇ ਆਪਣੇ ਮਰਹੂਮ ਪਿਤਾ ਰਾਜ ਬਰਾੜ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ
ਉਨ੍ਹਾਂ ਦੀ ਇਹ ਨਵੀਂ ਲੁੱਕ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਇਸ ਪੋਸਟਰ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕੈਟਰੀਨਾ ਕੈਫ਼ ਤੋਂ ਲੈ ਸ਼ਿਬਾਨੀ ਦਾਂਡੇਕਰ ਨੇ ਕਮੈਂਟਸ ਕੀਤੇ ਨੇ।
View this post on Instagram
ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੇ ਵਿੱਚ ਫ਼ਰਹਾਨ ਖ਼ਾਨ ਬਾਕਸਿੰਗ ਕਰਦੇ ਹੋਏ ਵਿਖਾਈ ਦੇਣਗੇ। ਇਸ ਫ਼ਿਲਮ ਨੂੰ ਰਾਕੇਸ਼ ਓਮਪ੍ਰਕਾਸ਼ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫ਼ਰਹਾਨ ਨੇ ਰਾਕੇਸ਼ ਓਮਪ੍ਰਕਾਸ਼ ਮਹਿਰਾ ਦੇ ਨਾਲ ਭਾਗ ਮਿਲਖ਼ਾ ਭਾਗ ਫ਼ਿਲਮ ਕੀਤੀ ਸੀ। ਫ਼ਰਹਾਨ ਦੇ ਕੋਚ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਪਰੇਸ਼ ਰਾਵਲ। ਇਹ ਫ਼ਿਲਮ ਅਗਲੇ ਸਾਲ 2 ਅਕਤੂਬਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਜਾਵੇਗੀ।