ਅਦਾਕਾਰ ਫਰਹਾਨ ਅਖਤਰ ’ਤੇ ਲੋਕਾਂ ਨੇ ਲਗਾਏ ਸਨ ਇਸ ਤਰ੍ਹਾਂ ਦੇ ਇਲਜ਼ਾਮ, ਇਲਜ਼ਾਮਾਂ ਨੂੰ ਝੂਠਾ ਸਾਬਿਤ ਕਰਨ ਲਈ ਫਰਹਾਨ ਨੇ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸਬੂਤ

By  Rupinder Kaler May 13th 2021 02:45 PM

ਅਦਾਕਾਰ ਫਰਹਾਨ ਅਖਤਰ ਅਕਸਰ ਸਮਾਜਿਕ ਮੁੱਦਿਆਂ ਤੇ ਆਪਣੇ ਵਿਚਾਰ ਰੱਖਦੇ ਹਨ, ਜਿਸ ਕਰਕੇ ਉਹ ਚਰਚਾ ਵਿੱਚ ਆ ਜਾਂਦੇ ਹਨ । ਹਾਲ ਹੀ ਵਿੱਚ ਉਹਨਾਂ ਨੂੰ ਕੁਝ ਲੋਕਾਂ ਨੇ ਟਰੋਲ ਕੀਤਾ ਹੈ । ਟਰੋਲ ਕਰਨ ਵਾਲੇ ਲੋਕਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਮੁੰਬਈ ਦੇ ਇੱਕ ਹਸਪਤਾਲ ਤੋਂ ਕੋਰੋਨਾ ਵੈਕਸੀਨ ਲਗਵਾਉਣ ਸਮੇਂ ਵੀਆਈਪੀ ਟ੍ਰੀਟਮੈਂਟ ਹਾਸਲ ਕੀਤਾ ਹੈ ।

ਹੋਰ ਪੜ੍ਹੋ :

ਹਰਭਜਨ ਸਿੰਘ ਨੇ ਕੋਰੋਨਾ ਮਰੀਜ਼ ਲਈ ਸੋਨੂੰ ਸੂਦ ਤੋਂ ਮੰਗੀ ਮਦਦ, ਸੋਨੂੰ ਸੂਦ ਨੇ ਦਿੱਤਾ ਮਦਦ ਦਾ ਭਰੋਸਾ

ਟੀਕਾਕਰਣ ਕੇਂਦਰ ਜਿਸ ਤੋਂ ਫਰਹਾਨ ਨੇ ਕੋਰੋਨਾ ਟੀਕਾ ਲਗਾਇਆ ਸੀ ਉਹ ਦਿਵਯਾਂਗ ਜਾਂ ਬਜ਼ੁਰਗ ਨਾਗਰਿਕਾਂ ਲਈ ਸੀ। ਇਸ ਸਭ ਦੇ ਚਲਦੇ ਮਾਮਲਾ ਵਧਣ ਤੋਂ ਪਹਿਲਾਂ, ਫਰਹਾਨ ਅਖਤਰ ਨੇ ਜਵਾਬ ਦਿੱਤਾ ਹੈ ਤੇ ਕਿਹਾ ਹੈ ਕਿ ਉਸਨੇ ਆਮ ਆਦਮੀ ਦੇ ਪ੍ਰੋਟੋਕੋਲ ਦੇ ਬਾਅਦ ਟੀਕਾ ਲਗਵਾਇਆ ਹੈ।

ਫਰਹਾਨ ਅਖਤਰ ਨੇ ਇਹ ਵੀ ਕਿਹਾ ਕਿ ਉਸਨੇ ਟੀਕਾ ਲਗਵਾਉਣ ਲਈ ਕਿਸੇ ਵੀ ਮਸ਼ਹੂਰ ਸਟੇਟਸ ਦੀ ਵਰਤੋਂ ਨਹੀਂ ਕੀਤੀ। ਇਕ ਯੂਜ਼ਰ ਨੇ ਇਸ ਦਾ ਸਬੂਤ ਵੀ ਮੰਗਿਆ ਸੀ, ਜਿਸ ਤੋਂ ਬਾਅਦ ਉਸਨੇ ਟਵਿੱਟਰ ‘ਤੇ ਵੀ ਇਸ ਦੇ ਸਬੂਤ ਸਾਂਝੇ ਕੀਤੇ। ਉਸਨੇ ਟੀਕੇ ਦੀ ਆਨਲਾਈਨ ਬੁਕਿੰਗ ਦਾ ਸਕ੍ਰੀਨਸ਼ਾਟ ਵੀ ਸਾਂਝਾ ਕੀਤਾ।

Related Post