ਗਾਣਾ ਗਾਉਣ ਦੇ ਮਾਮਲੇ ’ਚ ਹੁਣ ਇਹ ਔਰਤ ਰਾਨੂੰ ਮੰਡਲ ਨੂੰ ਦੇ ਰਹੀ ਹੈ ਟੱਕਰ, ਸੋਸ਼ਲ ਮੀਡੀਆ ’ਤੇ ਲੱਖਾਂ ’ਚ ਹੋਏ ਵੀਵਰਜ਼

By  Rupinder Kaler October 11th 2019 12:07 PM

ਤੁਸੀਂ ਸਾਰਿਆਂ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਰਾਨੂੰ ਮੰਡਲ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਤੇ ਦੇਖਦੇ ਹੀ ਦੇਖਦੇ ਉਹ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਬਣ ਗਈ । ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਮੁੰਬਈ ਬੁਲਾਇਆ ਤੇ ਆਪਣੀ ਫ਼ਿਲਮ ਵਿੱਚ ਗਾਣਾ ਗਾਉਣ ਦਾ ਮੌਕਾ ਦਿੱਤਾ । ਹੁਣ ਇਸੇ ਤਰ੍ਹਾਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ । ਜਿਸ ਵਿੱਚ ਇੱਕ ਔਰਤ ਗਾਣਾ ਗਾ ਰਹੀ ਹੈ ।

ਇਸ ਵੀਡੀਓ ਵਿੱਚ ਉਹ ਗਾਣੇ ਦੇ ਨਾਲ ਨਾਲ ਚੁੱਲਹੇ ਨੂੰ ਮਿੱਟੀ ਵੀ ਲਗਾ ਰਹੀ ਹੈ । ਇਸ ਵੀਡੀਓ ਨੂੰ ਇੱਕ ਸਖਸ਼ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ । ਇਸ ਤੋਂ ਇਲਾਵਾ ਇਸ ਔਰਤ ਦੀ ਇੱਕ ਹੋਰ ਵੀਡੀਓ ਵੀ ਹੈ, ਜਿਸ ਵਿੱਚ ਉਹ ਗਾਣਾ ਗਾ ਰਹੀ ਹੈ । ਸ਼ੇਅਰ ਕੀਤੀਆਂ ਗਈਆਂ ਇਹਨਾਂ ਵੀਡੀਓ ਵਿੱਚ ਇਸ ਔਰਤ ਨੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗਾਣਾ ਗਾਇਆ ਹੈ ।

ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਤੇ ਸ਼ੇਅਰ ਕਰ ਰਹੇ ਹਨ । ਇੱਥੋਂ ਤੱਕ ਕਿ ਪਾਕਿਸਤਾਨ ਦੇ ਲੋਕਾਂ ਨੇ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕੀਤਾ ਹੈ । ਇਸ ਔਰਤ ਦਾ ਨਾਂਅ ਫਰਮਾਨੀ ਨਾਜ਼ ਹੈ, ਤੇ ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ।ਔਰਤ ਮੁਤਾਬਿਕ ਉਸ ਨੇ ਗਾਣੇ ਗਾਉਣਾ ਕਿਸੇ ਤੋਂ ਸਿੱਖਿਆ ਨਹੀਂ । ਉਹ ਅਕਸਰ ਰੇਡੀਓ ਤੇ ਗਾਣੇ ਸੁਣਦੀ ਸੀ ਤੇ ਬਚਪਨ ਤੋਂ ਹੀ ਉਹ ਗਾਣੇ ਗਾਉਂਦੀ ਆ ਰਹੀ ਹੈ ।

Related Post