ਪਿਤਾ ਦਿੱਲੀ ਧਰਨੇ ’ਤੇ ਬੈਠਾ, ਪਿੱਛੋਂ ਕਿਸਾਨ ਦੇ ਪੁੱਤਰ ਨੇ ਕਰਜ਼ੇ ਤੋਂ ਤੰਗ ਆ ਕੇ ਲਿਆ ਫਾਹਾ, ਹਰਫ ਚੀਮਾ ਨੇ ਤਸਵੀਰ ਕੀਤੀ ਸਾਂਝੀ
Rupinder Kaler
June 2nd 2021 02:58 PM --
Updated:
June 2nd 2021 03:07 PM
ਪਿਛਲੇ 6 ਮਹੀਨਿਆਂ ਤੋਂ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਧਰਨੇ ਤੇ ਬੈਠੇ ਹਨ । ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ । ਦੂਜੇ ਪਾਸੇ ਕਿਸਾਨ ਕਰਜ਼ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ । ਇਸੇ ਤਰ੍ਹਾਂ ਦੇ ਇੱਕ ਕਿਸਾਨ ਦੀ ਤਸਵੀਰ ਗਾਇਕ ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਇਹ ਕਿਸਾਨ ਮੁੱਲਾਂਪੁਰ ਦੇ ਪਿੰਡ ਰੁੜਕਾ ਦਾ ਰਹਿਣ ਵਾਲਾ ਸੀ ।

ਹੋਰ ਪੜ੍ਹੋ :

ਜਿਸ ਨੇ ਆਪਣੀ ਮੋਟਰ ਤੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਹਰਫ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਵੀਰ ਬੇਅੰਤ ਸਿੰਘ ਉਮਰ 41 ਸਾਲ ਪਿੰਡ ਰੁੜਕਾ ਜਿਲ੍ਹਾ ਲੁਧਿਆਣਾ ਨੇ ਆਪਣੀ ਮੋਟਰ ਤੇ ਫਾਹਾ ਲੈ ਲਿਆ ।

ਇਸ ਦੇ ਸਿਰ ਕਾਫੀ ਕਰਜ਼ਾ ਸੀ ਜਿਹੜਾ ਉਤਰ ਨਹੀਂ ਸਕਿਆ । ਇਸ ਦਾ ਪਿਤਾ ਦਿੱਲੀ ਧਰਨੇ ਤੇ ਬੈਠਾ ਹੋਇਆ ਹੈ । ਪਿੱਛੇ ਪਰਿਵਾਰ ਵਿੱਚ ਬੱਚੇ ਬੁੱਢੇ ਮਾਂ ਬਾਪ ਰਹਿ ਗਏ ਹਨ । ਅਜਿਹੇ ਹਲਾਤਾਂ ਵਿੱਚ ਆਪਣੀ ਜ਼ਿੰਦਗੀ ਖਤਮ ਕਰ ਲੈਣੀ, ਅੰਦੋਲਨ ਤੋਂ ਬਿਨ੍ਹਾਂ ਸਾਡੇ ਕੋਲ ਕੀ ਰਾਹ ਹੈ’।