ਪਿਤਾ ਦਿੱਲੀ ਧਰਨੇ ’ਤੇ ਬੈਠਾ, ਪਿੱਛੋਂ ਕਿਸਾਨ ਦੇ ਪੁੱਤਰ ਨੇ ਕਰਜ਼ੇ ਤੋਂ ਤੰਗ ਆ ਕੇ ਲਿਆ ਫਾਹਾ, ਹਰਫ ਚੀਮਾ ਨੇ ਤਸਵੀਰ ਕੀਤੀ ਸਾਂਝੀ

written by Rupinder Kaler | June 02, 2021

ਪਿਛਲੇ 6 ਮਹੀਨਿਆਂ ਤੋਂ ਕਿਸਾਨ ਖੇਤੀ ਬਿੱਲਾਂ ਦੇ ਖਿਲਾਫ ਧਰਨੇ ਤੇ ਬੈਠੇ ਹਨ । ਪਰ ਸਰਕਾਰ ਕਿਸਾਨਾਂ ਦੀ ਗੱਲ ਮੰਨਣ ਲਈ ਤਿਆਰ ਨਹੀਂ । ਦੂਜੇ ਪਾਸੇ ਕਿਸਾਨ ਕਰਜ਼ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ । ਇਸੇ ਤਰ੍ਹਾਂ ਦੇ ਇੱਕ ਕਿਸਾਨ ਦੀ ਤਸਵੀਰ ਗਾਇਕ ਹਰਫ ਚੀਮਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਇਹ ਕਿਸਾਨ ਮੁੱਲਾਂਪੁਰ ਦੇ ਪਿੰਡ ਰੁੜਕਾ ਦਾ ਰਹਿਣ ਵਾਲਾ ਸੀ । ਹੋਰ ਪੜ੍ਹੋ : ਇੰਸਟਾਗ੍ਰਾਮ ਫਿਲਟਰ ਦੀ ਮਦਦ ਦੇ ਨਾਲ ਐਕਟਰੈੱਸ ਕਰੀਨਾ ਕੂਪਰ ਖ਼ਾਨ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਹੁਣ ਕੁਝ ਇਸ ਤਰ੍ਹਾਂ ਆ ਰਹੀ ਹੈ ਨਜ਼ਰ ਜਿਸ ਨੇ ਆਪਣੀ ਮੋਟਰ ਤੇ ਦਰਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ । ਹਰਫ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ ‘ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨ ਵੀਰ ਬੇਅੰਤ ਸਿੰਘ ਉਮਰ 41 ਸਾਲ ਪਿੰਡ ਰੁੜਕਾ ਜਿਲ੍ਹਾ ਲੁਧਿਆਣਾ ਨੇ ਆਪਣੀ ਮੋਟਰ ਤੇ ਫਾਹਾ ਲੈ ਲਿਆ । Farmer protest ਇਸ ਦੇ ਸਿਰ ਕਾਫੀ ਕਰਜ਼ਾ ਸੀ ਜਿਹੜਾ ਉਤਰ ਨਹੀਂ ਸਕਿਆ । ਇਸ ਦਾ ਪਿਤਾ ਦਿੱਲੀ ਧਰਨੇ ਤੇ ਬੈਠਾ ਹੋਇਆ ਹੈ । ਪਿੱਛੇ ਪਰਿਵਾਰ ਵਿੱਚ ਬੱਚੇ ਬੁੱਢੇ ਮਾਂ ਬਾਪ ਰਹਿ ਗਏ ਹਨ । ਅਜਿਹੇ ਹਲਾਤਾਂ ਵਿੱਚ ਆਪਣੀ ਜ਼ਿੰਦਗੀ ਖਤਮ ਕਰ ਲੈਣੀ, ਅੰਦੋਲਨ ਤੋਂ ਬਿਨ੍ਹਾਂ ਸਾਡੇ ਕੋਲ ਕੀ ਰਾਹ ਹੈ’।  

0 Comments
0

You may also like