ਦੇਖੋ ਵੀਡੀਓ : ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਮਨਮੋਹਨ ਵਾਰਿਸ ਤੇ ਕਮਲ ਹੀਰ ਦਾ ਨਵਾਂ ਗੀਤ ‘ਤੀਰ ਤੇ ਤਾਜ’
ਵਾਰਿਸ ਭਰਾਂ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ਤੀਰ ਤੇ ਤਾਜ ਟਾਈਟਲ ਹੇਠ ਗੀਤ ਲੈ ਕੇ ਆਏ ਨੇ । ਇਸ ਗੀਤ ਨੂੰ ਉਨ੍ਹਾਂ ਨੇ ਕਿਸਾਨ ਸੰਘਰਸ਼ ਨੂੰ ਸਮਰਪਿਤ ਕੀਤਾ ਹੈ ।
ਹੋਰ ਪੜ੍ਹੋ : ਕਿਸਾਨਾਂ ਨੂੰ ਸਪੋਟ ਕਰਦੇ ਨਜ਼ਰ ਆਏ ਗਿੱਪੀ ਗਰੇਵਾਲ ਦੇ ਪੁੱਤ ਏਕਮ ਤੇ ਸ਼ਿੰਦਾ, ਗਾਇਕ ਨੇ ਸ਼ੇਅਰ ਕੀਤਾ ਵੀਡੀਓ
ਮਨਮੋਹਨ ਵਾਰਿਸ ਨੇ ਆਪਣੇ ਫੇਸੁਬੱਕ ਪੇਜ਼ ਉੱਤੇ ਗਾਣੇ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕਿਸਾਨਾਂ ਦੀ ਆਰ-ਪਾਰ ਦੀ ਲੜਾਈ ਵਿੱਚ ਆਓ ਸਾਰੇ ਆਪਣਾ-ਆਪਣਾ ਯੋਗਦਾਨ ਪਾਈਏ। ਸਰਕਾਰ ਨੂੰ ਖੇਤੀ ਮਾਰੂ ਬਿੱਲ ਵਾਪਿਸ ਲੈਣ ਲਈ ਮਜਬੂਰ ਕਰ ਦੇਈਏ।
ਸੰਘਰਸ਼ੀ ਯੋਧਿਆਂ ਨੂੰ ਸਮਰਪਿਤ,ਪੇਸ਼ ਹੈ ਇਹ ਗੀਤ: 'ਤੀਰ ਤੇ ਤਾਜ'’

ਇਸ ਗੀਤ ਦੇ ਬੋਲ Sukhwinder Amrit ਨੇ ਤੇ ਮਿਊਜ਼ਿਕ ਸੰਗਤਾਰ ਨੇ ਦਿੱਤਾ ਹੈ । ਗੀਤ ਨੂੰ Plasma Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਇਸ ਗਾਣੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਵੀ ਉਹ ‘ਪੰਜਾਬ ਦੀ ਕਿਸਾਨੀ’ ਟਾਈਟਲ ਹੇਠ ਵੀ ਗੀਤ ਲੈ ਕੇ ਆਏ ਸੀ ।
