ਰਾਜਸਥਾਨ ’ਚ ਕੰਗਨਾ ਰਣੌਤ ਦਾ ਕਿਸਾਨਾਂ ਨੇ ਕੀਤਾ ਵਿਰੋਧ

By  Rupinder Kaler March 19th 2021 03:53 PM

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਮਹਿੰਗਾ ਪੈ ਰਿਹਾ ਹੈ । ਕੰਗਨਾ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਜਿੱਥੇ ਵੀ ਜਾਂਦੀ ਹੈ, ਉੱਥੇ ਕਿਸਾਨਾਂ ਵੱਲੋਂ ਕੰਗਨਾ ਦਾ ਵਿਰੋਧ ਕੀਤਾ ਜਾਂਦਾ ਹੈ । ਇਸ ਸਭ ਦੇ ਚਲਦੇ ਕੰਗਨਾ ਹਾਲ ਹੀ ਵਿੱਚ ਆਪਣੀ ਫ਼ਿਲਮ ਤੇਜਸ ਦੀ ਸ਼ੂਟਿੰਗ ਲਈ ਵੀਰਵਾਰ ਨੂੰ ਰਾਜਸਥਾਨ ਦੇ ਚੁਰੂ ਪਹੁੰਚੀ।

Farmers protest

ਹੋਰ ਪੜ੍ਹੋ :

ਜਿਥੇ ਕਿਸਾਨਾਂ ਨੇ ਕੰਗਣਾ ਰਨੌਤ ਦਾ ਸਖਤ ਵਿਰੋਧ ਕੀਤਾ। ਕਿਸਾਨਾਂ ਨੇ ਕੰਗਣਾ ਰਨੌਤ ਨੂੰ ਕਾਲੇ ਝੰਡੇ ਦਿਖਾਏ ਤੇ ਉਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ।

image from Kangana Ranaut's twitter

ਕਿਸਾਨਾਂ ਦਾ ਵਿਰੋਧ ਦੇਖਦੇ ਹੀ ਬਣ ਰਿਹਾ ਸੀ । ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਕਿਸਾਨਾਂ ਦੀ ਗਿਣਤੀ ਜ਼ਿਆਦਾ ਸੀ, ਜਿਸ ਕਰਕੇ ਪੁਲਿਸ ਨੂੰ ਇਨ੍ਹਾਂ ਨੂੰ ਕਾਬੂ ਕਰਨ ਲਈ ਸਖਤ ਮਿਹਨਤ ਕਰਨੀ ਪਈ।

ਕੰਗਣਾ ਰਨੌਤ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਾਲੇ ਝੰਡੇ ਦਿਖਾਏ ਗਏ। ਤੁਹਾਨੂੰ ਦੱਸ ਦਈਏ ਕਿ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਬਾਰੇ ਕਈ ਟਵੀਟ ਕੀਤੇ ਸਨ । ਇਹਨਾਂ ਟਵੀਟਾਂ ਰਾਹੀਂ ਕੰਗਨਾ ਨੇ ਕਿਸਾਨਾਂ ਤੇ ਬਹੁਤ ਹੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ ।

Related Post