ਮਲਕੀਤ ਰੌਣੀ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਸ਼ੇਅਰ ਕੀਤੀਆਂ ਇਨਸਾਨੀਅਤ ਨੂੰ ਦਰਸਾਉਂਦੀਆਂ ਹੋਈਆਂ ਇਹ ਦੋ ਤਸਵੀਰਾਂ

By  Lajwinder kaur December 17th 2020 04:57 PM -- Updated: December 17th 2020 05:00 PM

ਕਿਸਾਨਾਂ ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ਉੱਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ । ਕਿਸਾਨ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਮਾਰੂ ਖੇਤੀ ਬਿੱਲਾਂ ਨੂੰ ਰਦ ਕਰ ਰਹੇ ਨੇ । ਪਰ ਕੇਂਦਰ ਸਰਕਾਰ ਠੰਡ ‘ਚ ਬੈਠੇ ਕਿਸਾਨਾਂ ਨੂੰ ਅਣਦੇਖਿਆ ਕਰ ਰਹੀ ਹੈ । ਪੰਜਾਬੀ ਕਲਾਕਾਰ ਜੋ ਕਿ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲੈ ਕੇ ਖੜੇ ਹੋਏ ਨੇ ।

female from farmer protest

ਹੋਰ ਪੜ੍ਹੋ : ਮਰਹੂਮ ਗਾਇਕ ਸੁਰਜੀਤ ਬਿੰਦਰੱਖੀਆ ਦੇ ਪੁੱਤਰ ਗੀਤਾਜ਼ ਬਿੰਦਰੱਖੀਆ ਵੀ ਦਿੱਲੀ ਕਿਸਾਨ ਅੰਦੋਲਨ ‘ਚ ਹੋਏ ਸ਼ਾਮਿਲ

ਇਸ ਅੰਦੋਲਨ ‘ਚ ਇਨਸਾਨੀਅਤ ਦੀ ਮਿਸਾਲ ਨੂੰ ਪੇਸ਼ ਕੀਤਾ ਹੈ ਕਿਸਾਨਾਂ ਨੇ । ਮਲਕੀਤ ਰੌਣੀ ਨੇ ਦਿੱਲੀ ਕਿਸਾਨ ਅੰਦੋਲਨ ਤੋਂ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ । ਜਿਸ ਕਿਸਾਨ ਫੌਜੀ ਤੇ ਪੁਲਿਸ ਵਾਲਿਆਂ ਨੂੰ ਠੰਡ ਤੋਂ ਰਾਹਤ ਦੇਣ ਦੇ ਲਈ ਚਾਹ ਪਿਲਾ ਰਹੇ ਨੇ । ਇਸ ਪੋਸਟ ਉੱਤੇ ਲੋਕੀਂ ਕਿਸਾਨਾਂ ਦੇ ਹੱਕਾਂ ਦੀ ਹਿਮਾਇਤ ਕਰਦੇ ਹੋਏ ਕਮੈਂਟ ਕਰ ਰਹੇ ਨੇ ।

inside pic of farmer protest and police men

ਪੰਜਾਬੀ ਕਲਾਕਾਰ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਹੀ ਨਾਲ ਜੁੜੇ ਹੋਏ ਨੇ । ਕਲਾਕਾਰ ਸੋਸ਼ਲ ਮੀਡੀਆ ਉੱਤੇ ਵੀ ਕਿਸਾਨਾਂ ਦੇ ਲਈ ਲਗਾਤਾਰ ਪੋਸਟਾਂ ਪਾ ਕੇ ਇਸ ਅੰਦੋਲਨ ਨੂੰ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਰਹੇ ਨੇ ।

inside picture of farmer protest

Related Post