ਬੌਬੀ ਦਿਓਲ ਨੂੰ ਮਿਲਣ ਆਈਆਂ ਉਨ੍ਹਾਂ ਦੀਆਂ ਫੀਮੇਲ ਫੈਨਸ ਤਾਂ ਬੌਬੀ ਦਿਓਲ ਨੇ ਇਸ ਤਰ੍ਹਾਂ ਕੀਤਾ ਰਿਐਕਟ, ਵੇਖੋ ਵੀਡੀਓ

By  Shaminder May 6th 2022 10:46 AM

ਬੌਬੀ ਦਿਓਲ (Bobby Deol) ਆਪਣੀ ਆਸ਼ਰਮ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਚਰਚਾ ‘ਚ ਰਹੇ ਹਨ । ਉਨ੍ਹਾਂ ਦੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲਿਆ ਸੀ । ਬੌਬੀ ਦਿਓਲ ਜਿੱਥੇ ਇੱਕ ਬਿਹਤਰੀਨ ਅਦਾਕਾਰ ਹਨ, ਉੱਥੇ ਹੀ ਇਕ ਵਧੀਆ ਇਨਸਾਨ ਵੀ ਹਨ । ਉਨ੍ਹਾਂ ਦਾ ਇੱਕ ਵੀਡੀਓ (Video)  ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

Bobby Deol image From instagram

ਹੋਰ ਪੜ੍ਹੋ  : ਬੌਬੀ ਦਿਓਲ ਨੇ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਪਤਨੀ ਤਾਨਿਆ ਨੂੰ ਦਿੱਤੀ ਜਨਮਦਿਨ ਦੀ ਵਧਾਈ, ਧਰਮਿੰਦਰ ਨੇ ਵੀ ਕਮੈਂਟ ਕਰਕੇ ਨੂੰਹ-ਰਾਣੀ ਨੂੰ ਦਿੱਤੀ ਅਸੀਸ

ਦਰਅਸਲ ਬੌਬੀ ਦਿਓਲ ਕਿਤਿਓਂ ਆ ਰਹੇ ਸਨ ਕਿ ਉਨ੍ਹਾਂ ਦੀਆਂ ਕੁਝ ਫੀਮੇਲ ਪ੍ਰਸ਼ੰਸਕ ਉਨ੍ਹਾਂ ਨੂੰ ਮਿਲਣ ਲਈ ਆ ਗਈਆਂ ।ਜਿਸ ਤੋਂ ਬਾਅਦ ਬੌਬੀ ਦਿਓਲ ਨੇ ਨਾ ਸਿਰਫ਼ ਇਨ੍ਹਾਂ ਕੁੜੀਆਂ ਦੇ ਨਾਲ ਤਸਵੀਰਾਂ ਖਿਚਵਾਈਆਂ ਬਲਕਿ ਉਨ੍ਹਾਂ ਨੂੰ ਜੱਫੀ ਵੀ ਪਾਈ ।ਇਸ ਮੌਕੇ ਉਨ੍ਹਾਂ ਦੇ ਨਾਲ ਅਭੈ ਦਿਓਲ ਵੀ ਮੌਜੂਦ ਸਨ ।

Bobby Deol,, image From instagram

ਇਸ ਵੀਡੀਓ ਨੂੰ ਬੌਬੀ ਦਿਓਲ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਬੌਬੀ ਦਿਓਲ ਦੇ ਵਰਕ ਫਰੰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ‘ਗੁਪਤ’, ‘ਬਿੱਛੂ’, ‘ਬਰਸਾਤ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਪਰ ਕੁਝ ਸਮਾਂ ਉਹ ਇੰਡਸਟਰੀ ਤੋਂ ਦੂਰ ਰਹੇ ।

Bobby Deol,, image From instagram

ਜਿਸ ਦਾ ਕਾਰਨ ਉਨ੍ਹਾਂ ਨੇ ਦੱਸਿਆ ਸੀ ਕਿ ਉੁਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਨਹੀਂ ਸੀ ਮਿਲ ਰਿਹਾ ।ਪਰ ਹੁਣ ਮੁੜ ਤੋਂ ਉਹ ਚਰਚਾ ‘ਚ ਉਦੋਂ ਆਏ ਜਦੋਂ ਉਨ੍ਹਾਂ ਦੀ ਵੈੱਬ ਸੀਰੀਜ਼ ਆਸ਼ਰਮ ਆਈ ।ਬੌਬੀ ਦਿਓਲ ਦਾ ਪੂਰਾ ਪਰਿਵਾਰ ਅਦਾਕਾਰੀ ਨੂੰ ਸਮਰਪਿਤ ਹੈ ਅਤੇ ਉਨ੍ਹਾਂ ਦੇ ਪਿਤਾ ਵੀ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਹਨ । ਉਨ੍ਹਾਂ ਦੇ ਵੱਡੇ ਭਰਾ ਸੰਨੀ ਦਿਓਲ ਵੀ ਬਿਹਤਰੀਨ ਅਦਾਕਾਰ ਹਨ ਅਤੇ ਜਲਦ ਹੀ ਸੰਨੀ ਦਿਓਲ ਆਪਣੀ ਫ਼ਿਲਮ ‘ਗਦਰ-੨’ ਦੇ ਨਾਲ ਨਜ਼ਰ ਆਉਣਗੇ ।

 

View this post on Instagram

 

A post shared by Viral Bhayani (@viralbhayani)

Related Post