ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਏ ਗੀਤ 'ਫਿਲਹਾਲ' ਨੇ ਬਣਾਇਆ ਨਵਾਂ ਰਿਕਾਰਡ

By  Aaseen Khan December 3rd 2019 05:36 PM

ਪੰਜਾਬੀ ਸੰਗੀਤ ਹੁਣ ਦੁਨੀਆਂ ਭਰ ਦੇ ਸੰਗੀਤ ਨੂੰ ਕੜਾ ਮੁਕਾਬਲਾ ਦੇ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਹਿੰਦੀ ਮਿਊਜ਼ਿਕ ਇੰਡਸਟਰੀ 'ਚ ਪੰਜਾਬੀ ਗਾਇਕਾਂ ਅਤੇ ਸੰਗੀਤ ਦੀ ਚਰਚਾ ਵਧੇਰੇ ਹੋਣ ਲੱਗੀ ਹੈ। ਪੰਜਾਬੀ ਸੰਗੀਤ ਨੂੰ ਇਸ ਬੁਲੰਦੀ 'ਤੇ ਪਹੁੰਚਾਉਣ ਲਈ ਥੋੜਾ ਹਿੱਸਾ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਵੀ ਹੈ ਜਿੰਨ੍ਹਾਂ ਦੇ ਪਿਛਲੇ ਦਿਨੀਂ ਰਿਲੀਜ਼ ਹੋਏ ਗਾਣੇ 'ਫਿਲਹਾਲ' ਨੇ ਬਹੁਤ ਉਪਲਬਧੀਆਂ ਹਾਸਿਲ ਕੀਤੀਆਂ ਹਨ।

 

View this post on Instagram

 

I Really Don’t Have Words Now For What U Guyz Have Given Us This Is Beyond Our Imagination Fastest 300Million Views In India 4.8Million Likes 187K Comments Thankuu Soooo Much For This Love u Lyk Anything Guyz?? @akshaykumar @nupursanon #BPraak @jaani777 @arvindrkhaira @azeemdayani @desimelodies #CapeOfGoodFilms♥️♥️♥️

A post shared by B PRAAK(HIS HIGHNESS) (@bpraak) on Dec 3, 2019 at 3:29am PST

ਅਕਸ਼ੇ ਕੁਮਾਰ ਦਾ ਪਹਿਲਾ ਮਿਊਜ਼ਿਕ ਵੀਡੀਓ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਯੂ ਟਿਊਬ 'ਤੇ 300 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗਾਣਾ ਬਣ ਚੁੱਕਿਆ ਹੈ। ਜਾਨੀ ਦਾ ਲਿਖਿਆ ਫਿਲਹਾਲ ਗਾਣਾ ਤੇ ਅਰਵਿੰਦਰ ਖਹਿਰਾ ਦਾ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ। ਗਾਣੇ ਨੂੰ 5 ਮਿਲੀਅਨ ਦੇ ਕਰੀਬ ਲਾਈਕਸ ਵੀ ਹਾਸਿਲ ਹੋ ਚੁੱਕੇ ਹਨ।

ਇਸ ਗੀਤ ਦੇ ਵੀਡੀਓ 'ਚ ਬਾਲੀਵੁੱਡ ਅਦਾਕਾਰਾ ਨੂਪੁਰ ਸੈਨਨ ਅਤੇ ਪੰਜਾਬੀ ਕਲਾਕਾਰ ਐਮੀ ਵਿਰਕ ਵੀ ਨਜ਼ਰ ਆਏ ਸਨ। ਫਿਲਹਾਲ ਗਾਣੇ ਦੀ ਇਹ ਕਾਮਯਾਬੀ ਬੀ ਪਰਾਕ ਦੀ ਕਾਮਯਾਬੀ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਦੀ ਕਾਮਯਾਬੀ ਹੈ। ਇਸ ਤੋਂ ਇਲਾਵਾ ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਿਊਜ਼ ਹਾਸਿਲ ਕਰਨ ਵਾਲੇ ਵੀਡੀਓ ਦਾ ਰਿਕਾਰਡ ਵੀ ਪੰਜਾਬੀ ਗੀਤ ਲੌਂਗ ਲਾਚੀ ਦੇ ਨਾਮ ਹੈ ਜਿਸ ਨੂੰ ਲੌਂਗ ਲਾਚੀ ਫ਼ਿਲਮ 'ਚ ਰਿਲੀਜ਼ ਕੀਤਾ ਗਿਆ ਸੀ।

Related Post