ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਏ ਗੀਤ 'ਫਿਲਹਾਲ' ਨੇ ਬਣਾਇਆ ਨਵਾਂ ਰਿਕਾਰਡ

written by Aaseen Khan | December 03, 2019

ਪੰਜਾਬੀ ਸੰਗੀਤ ਹੁਣ ਦੁਨੀਆਂ ਭਰ ਦੇ ਸੰਗੀਤ ਨੂੰ ਕੜਾ ਮੁਕਾਬਲਾ ਦੇ ਰਿਹਾ ਹੈ। ਬਾਲੀਵੁੱਡ ਤੋਂ ਲੈ ਕੇ ਹਿੰਦੀ ਮਿਊਜ਼ਿਕ ਇੰਡਸਟਰੀ 'ਚ ਪੰਜਾਬੀ ਗਾਇਕਾਂ ਅਤੇ ਸੰਗੀਤ ਦੀ ਚਰਚਾ ਵਧੇਰੇ ਹੋਣ ਲੱਗੀ ਹੈ। ਪੰਜਾਬੀ ਸੰਗੀਤ ਨੂੰ ਇਸ ਬੁਲੰਦੀ 'ਤੇ ਪਹੁੰਚਾਉਣ ਲਈ ਥੋੜਾ ਹਿੱਸਾ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਦਾ ਵੀ ਹੈ ਜਿੰਨ੍ਹਾਂ ਦੇ ਪਿਛਲੇ ਦਿਨੀਂ ਰਿਲੀਜ਼ ਹੋਏ ਗਾਣੇ 'ਫਿਲਹਾਲ' ਨੇ ਬਹੁਤ ਉਪਲਬਧੀਆਂ ਹਾਸਿਲ ਕੀਤੀਆਂ ਹਨ।

ਅਕਸ਼ੇ ਕੁਮਾਰ ਦਾ ਪਹਿਲਾ ਮਿਊਜ਼ਿਕ ਵੀਡੀਓ ਭਾਰਤ ਦਾ ਸਭ ਤੋਂ ਤੇਜ਼ੀ ਨਾਲ ਯੂ ਟਿਊਬ 'ਤੇ 300 ਮਿਲੀਅਨ ਵਿਊਜ਼ ਹਾਸਿਲ ਕਰਨ ਵਾਲਾ ਗਾਣਾ ਬਣ ਚੁੱਕਿਆ ਹੈ। ਜਾਨੀ ਦਾ ਲਿਖਿਆ ਫਿਲਹਾਲ ਗਾਣਾ ਤੇ ਅਰਵਿੰਦਰ ਖਹਿਰਾ ਦਾ ਵੀਡੀਓ ਹਰ ਪਾਸੇ ਛਾਇਆ ਹੋਇਆ ਹੈ। ਗਾਣੇ ਨੂੰ 5 ਮਿਲੀਅਨ ਦੇ ਕਰੀਬ ਲਾਈਕਸ ਵੀ ਹਾਸਿਲ ਹੋ ਚੁੱਕੇ ਹਨ। ਇਸ ਗੀਤ ਦੇ ਵੀਡੀਓ 'ਚ ਬਾਲੀਵੁੱਡ ਅਦਾਕਾਰਾ ਨੂਪੁਰ ਸੈਨਨ ਅਤੇ ਪੰਜਾਬੀ ਕਲਾਕਾਰ ਐਮੀ ਵਿਰਕ ਵੀ ਨਜ਼ਰ ਆਏ ਸਨ। ਫਿਲਹਾਲ ਗਾਣੇ ਦੀ ਇਹ ਕਾਮਯਾਬੀ ਬੀ ਪਰਾਕ ਦੀ ਕਾਮਯਾਬੀ ਨਹੀਂ ਸਗੋਂ ਪੰਜਾਬੀ ਮਿਊਜ਼ਿਕ ਦੀ ਕਾਮਯਾਬੀ ਹੈ। ਇਸ ਤੋਂ ਇਲਾਵਾ ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਵਿਊਜ਼ ਹਾਸਿਲ ਕਰਨ ਵਾਲੇ ਵੀਡੀਓ ਦਾ ਰਿਕਾਰਡ ਵੀ ਪੰਜਾਬੀ ਗੀਤ ਲੌਂਗ ਲਾਚੀ ਦੇ ਨਾਮ ਹੈ ਜਿਸ ਨੂੰ ਲੌਂਗ ਲਾਚੀ ਫ਼ਿਲਮ 'ਚ ਰਿਲੀਜ਼ ਕੀਤਾ ਗਿਆ ਸੀ।

0 Comments
0

You may also like