ਫ਼ਿਲਮ ਅਤੇ ਟੀਵੀ ਇੰਡਸਟਰੀ ਨੂੰ ਬਜਟ ਤੋਂ ਉਮੀਦਾਂ, ਜਾਣੋ ਕਿਸ ਅਦਾਕਾਰ ਨੇ ਕੀ ਕਿਹਾ

By  Shaminder February 1st 2023 12:01 PM -- Updated: February 1st 2023 12:02 PM

ਦੇਸ਼ ਦਾ ਬਜਟ (Union Budget)ਅੱਜ ਪੇਸ਼ ਕੀਤਾ ਜਾਵੇਗਾ । ਇਸ ਬਜਟ ਤੋਂ ਜਿੱਥੇ ਆਮ ਲੋਕਾਂ ਨੂੰ ਕਾਫੀ ਉਮੀਦਾਂ ਹਨ ।ੳੇੁਥੇ ਹੀ ਮਨੋਰੰਜਨ ਜਗਤ ਨੇ ਵੀ ਇਸ ਤੋਂ ਕਈ ਉਮੀਦਾਂ ਲਗਾਈਆਂ ਹੋਈਆਂ ਹਨ ।ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਅਦਾਕਾਰ ਦਾ ਕੀ ਕਹਿਣਾ ਹੈ ਇਸ ਬਜਟ ਦੇ ਬਾਰੇ । ਫ਼ਿਲਮ ਅਤੇ ਟੀਵੀ ਉਦਯੋਗ ਦੇ ਨਾਲ ਜੁੜੀਆਂ ਹਸਤੀਆਂ ਨੇ ਮਨੋਰੰਜਨ ਜਗਤ ‘ਤੇ ਲਗਾਏ ਜਾਣ ਵਾਲੇ ਟੈਕਸ ਨੂੰ ਘਟਾਉਣ ਦੀ ਮੰਗ ਕੀਤੀ ਹੈ ।

Sneha And Simran Kaur Image Source : Google

ਹੋਰ ਪੜ੍ਹੋ : ਸਿਮਰਨ ਕੌਰ ਮੁੰਡੀ ਅਤੇ ਗੁਰਿਕ ਮਾਨ ਦੀ ਵੈਡਿੰਗ ਐਨੀਵਰਸਰੀ, ਵੈਡਿੰਗ ਐਨੀਵਰਸਰੀ ‘ਤੇ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਸ਼ੀਤਲ

ਅੱਜ ਯਾਨੀ ਕਿ ਇੱਕ ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰ ਰਹੇ ਹਨ । ੨੦੨੪ ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਪ੍ਰਧਾਨ ਮੰਤਰੀ ਮੋਦੀ ਸਰਕਾਰ ਦਾ ਆਖਰੀ ਬਜਟ ਹੈ । ਇਸ ਲਈ ਲੋਕਾਂ ਨੂੰ ਇਸ ਬਜਟ ਤੋਂ ਕਾਫੀ ਉਮੀਦਾਂ ਹਨ ।

Parnita Pandit ,,, image Source : Google

ਹੋਰ ਪੜ੍ਹੋ : ਗੁਰਦਾਸ ਮਾਨ ਨੇ ਆਪਣੀ ਪੁਰਾਣੀ ਤਸਵੀਰ ਕੀਤੀ ਸਾਂਝੀ, ਪ੍ਰਸ਼ੰਸਕ ਵੀ ਲੁਟਾ ਰਹੇ ਪਿਆਰ

ਪ੍ਰਣਿਤਾ ਪੰਡਤ

ਫਿਲਮ ਅਤੇ ਟੀਵੀ ਜਗਤ ਨੂੰ ਵੀ ਇਸ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਹਨ । ਫ਼ਿਲਮ ਜਗਤ ਨਾਲ ਜੁੜੇ ਲੋਕ ਇਸ ਬਜਟ ‘ਚ ਮਨੋਰੰਜਨ ਟੈਕਸ ਘਟਾਏ ਜਾਣ, ਫ਼ਿਲਮ ਉਪਕਰਣਾਂ ਦੇ ਲਈ ਸਬਸਿਡੀ ਦੀ ਉਮੀਦ ਕਰ ਰਹੇ ਹਨ ।

Anand Pandit ...'' image Source : Google

ਆਨੰਦ ਪੰਡਤ

ਫ਼ਿਲਮ ਨਿਰਮਾਤਾ ਅਤੇ ਵਿਤਰਕ ਆਨੰਦ ਪੰਡਤ ਨੇ ਵੀ ਉਮੀਦ ਜਤਾਈ ਹੈ ਕਿ ਸਰਕਾਰ ਮਨੋਰੰਜਨ ਦੇ ਖੇਤਰ ਲਈ ਜ਼ਰੂਰ ਕੁਝ ਸਾਰਥਕ ਕਦਮ ਇਸ ਬਜਟ ‘ਚ ਚੁੱਕੇਗੀ । ਉਨ੍ਹਾਂ ਨੇ ਟੈਕਸ ‘ਚ ਰਿਆਇਤਾਂ, ਜੀਐੱਸਟੀ ਅਤੇ ਪਾਇਰੇਸੀ ਦੇ ਨਾਲ ਨਜਿੱਠਣ ਲਈ ਥੀਏਟਰਾਂ ‘ਚ ਸਿੰਗਲ ਵਿੰਡੋ ਕਲੀਅਰੈਂਸ ਸਣੇ ਬਜਟ ਤੋਂ ਕਾਫੀ ਆਸ ਕਰ ਰਹੇ ਹਨ ।

Sneha jain

ਸਿਮਰਨ ਕੌਰ ਅਤੇ ਸਨੇਹਾ ਜੈਨ

ਅਦਾਕਾਰਾ ਸਿਮਰਨ ਕੌਰ ਅਤੇ ਸਨੇਹਾ ਜੈਨ ਦਾ ਕਹਿਣਾ ਹੈ ਕਿ ਸਿਨੇਮਾਂ ਹਾਲ ਲੋਕਾਂ ਦੇ ਮਨੋਰੰਜਨ ਦਾ ਵੱਡਾ ਜ਼ਰੀਆ ਹੈ । ਖ਼ਾਣ ਪੀਣ ਵਾਲੀਆਂ ਵਸਤੂਆਂ ਟਿਕਟ ਦੇ ਨਾਲੋਂ ਮਹਿੰਗੀਆਂ ਹੁੰਦੀਆਂ ਹਨ । ਅਜਿਹੇ ‘ਚ ਮਨੋਰੰਜਨ ਨੂੰ ਕਿਫਾਇਤੀ ਬਨਾਉਣ ਦੇ ਲਈ ਟੈਕਸਾਂ ਨੂੰ ਘਟਾਇਆ ਜਾਣਾ ਚਾਹੀਦਾ ਹੈ ।

Ashokee pandit '' image Source : Google

ਅਸ਼ੋਕ ਪੰਡਤ

ਭਾਰਤੀ ਫਿਲਮ ਅਤੇ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਪੰਡਿਤ, ਮਹਿਸੂਸ ਕਰਦੇ ਹਨ ਕਿ ਸਾਰੀਆਂ ਸਰਕਾਰਾਂ ਦੁਆਰਾ ਮਨੋਰੰਜਨ ਨੂੰ ਸਮੂਹਿਕ ਤੌਰ 'ਤੇ ਪਾਸੇ ਕਰ ਦਿੱਤਾ ਗਿਆ ਹੈ, "ਵਿੱਤ ਮੰਤਰਾਲੇ ਨੂੰ ਮਨੋਰੰਜਨ ਉਦਯੋਗ ਦੀ ਮਦਦ ਕਰਨ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।

 

Related Post