ਬਾਲੀਵੁੱਡ ਅਦਾਕਾਰ ਅਮਿਤਾਭ ਦਿਆਲ ਦਾ ਹੋਇਆ ਦੇਹਾਂਤ, ਫ਼ਿਲਮ ਕਗਾਰ ਤੋਂ ਹੋਏ ਸੀ ਮਸ਼ਹੂਰ

By  Pushp Raj February 2nd 2022 10:28 AM

ਬਾਲੀਵੁੱਡ ਤੋਂ ਅੱਜ ਸਵੇਰੇ ਹੀ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ। ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਦਿਆਲ ਦਾ ਦੇਹਾਂਤ ਹੋ ਗਿਆ ਹੈ। ਅਮਿਤਾਭ ਦਿਆਲ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਬੀਤੇ ਕੁਝ ਦਿਨਾਂ ਤੋਂ ਉਹ ਬਿਮਾਰ ਸਨ ਤੇ ਅੱਜ ਸਵੇਰੇ 4 ਵਜੇ ਇਲਾਜ਼ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ। ਕੋਰੋਨਾ ਰਿਪੋਰਟ ਪੌਜ਼ੀਟਿਵ ਆਉਣ ਮਗਰੋਂ 17 ਜਨਵਰੀ ਨੂੰ ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਮੈਕਸ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ ਉੱਤੇ ਵੀ ਪੋਸਟ ਪਾ ਕੇ ਦਿੱਤੀ ਸੀ।

ਆਪਣੀ ਪੋਸਟ ਵਿੱਚ ਅਮਿਤਾਭ ਦਿਆਲ ਨੇ ਲਿਖਿਆ ਸੀ, " 17 ਤਰੀਕ ਨੂੰ ਸਵੇਰੇ 5 ਵਜੇ ਨਾਨਾਵਤੀ ਆਈਸੀਯੂ ਵਿੱਚ ਦਾਖਲ ਕਰਵਾਇਆ ਗਿਆ, ਕੋਵਿਡ ਪਾਜ਼ੀਟਿਵ ਪਾਇਆ ਗਿਆ। ਅੱਜ ICU ਵਿੱਚ ਮੇਰੇ ਬਚਣ ਦਾ 8ਵਾਂ ਦਿਨ ਹੈ। ਮੈਂ ਭਾਰਤ ਅਤੇ ਪੂਰੀ ਦੁਨੀਆ ਦੇ ਮੇਰੇ ਪਿਆਰੇ ਫੇਸ ਬੁੱਕ ਦੋਸਤਾਂ, ਮੇਰੇ ਬਚਪਨ ਦੇ ਦੋਸਤਾਂ, ਭਾਰਤੀ ਫ਼ਿਲਮ ਭਾਈਚਾਰੇ ਦੇ ਮੇਰੇ ਦੋਸਤਾਂ, ਅਭਿਨੇਤਾ, ਫਿਲਮ ਨਿਰਮਾਤਾ, ਮੇਰੇ ਸੀਨੀਅਰਜ਼ ਅਤੇ ਮੇਰੇ ਪਿਆਰੇ ਜੂਨੀਅਰਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ। ਆਖਰੀ ਪਰ ਸਭ ਤੋਂ ਮਹੱਤਵਪੂਰਨ ਨਹੀਂ। ਮੇਰੀ ਜ਼ਿੰਦਗੀ ਦਾ ਹਿੱਸਾ ਮੇਰੇ ਕੀਮਤੀ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਜੋ ਮੇਰੇ ਨਾਲ ਖੜੇ ਸਨ, ਜੋ ਇੱਕ ਇੱਕ ਸ਼ਬਦ ਨੂੰ ਸਫ਼ੈਦ ਕਰ ਦਿੰਦੇ ਹਨ, ਮੈਨੂੰ ਅਹਿਸਾਸ ਹੋਇਆ ਹੈ ਕਿ ਕਿੰਨੇ ਦੋਸਤ ਸ਼ੁਭਚਿੰਤਕ ਅਤੇ ਪਰਿਵਾਰ ਦੇ ਮੈਂਬਰ ਮੇਰੀ ਦੇਖਭਾਲ ਕਰਦੇ ਹਨ ਅਤੇ ਮੈਨੂੰ ਪਿਆਰ ਕਰਦੇ ਹਨ, ਤੁਹਾਡੇ ਸਾਰਿਆਂ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ, ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ।ਸਭ ਤੋਂ ਵੱਧ ਮੇਰੇ ਯਿਸੂ ਮਸੀਹ ਮੇਰੇ ਪਰਮੇਸ਼ਰ ਨੇ ਮੈਨੂੰ ਨਵਾਂ ਜੀਵਨ ਦਿੱਤਾ ਹੈ।ਪ੍ਰਭੂ ਦੀ ਭਗਤੀ ਕਰੋ।ਮੈਨੂੰ ਤੁਹਾਡੀਆਂ ਪ੍ਰਾਰਥਨਾਵਾਂ ਵਿੱਚ ਰੱਖੋ #amitabhdayal"

ਦੱਸ ਦਈਏ ਕਿ ਅਮਿਤਾਭ ਦਿਆਲ ਵੱਲੋਂ ਉਨ੍ਹਾਂ ਦੇ ਫੇਸਬੁੱਕ ਉੱਤੇ ਕੀਤੀ ਗਈ ਇਹ ਪੋਸਟ ਉਨ੍ਹਾਂ ਦੀ ਆਖ਼ਰੀ ਪੋਸਟ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਫੈਨਜ਼, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ ਹੈ।

ਹੋਰ ਪੜ੍ਹੋ : ਲਤਾ ਮੰਗੇਸ਼ਕਰ ਦੀ ਸਿਹਤ 'ਚ ਹੋ ਰਿਹਾ ਸੁਧਾਰ, ਪਰਿਵਾਰ ਨੇ ਜਾਰੀ ਕੀਤਾ ਨਵਾਂ ਹੈਲਥ ਅਪਡੇਟ

ਅਮਿਤਾਭ ਦਿਆਲ ਇੱਕ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਯੂਟਿਊਬਰ ਤੇ ਫ਼ਿਲਮ ਨਿਰਮਾਤਾ ਵੀ ਸਨ। ਉਨ੍ਹਾਂ ਨੇ ਫ਼ਿਲਮ ਰੰਗਦਾਰੀ (2012) ਅਤੇ ਧੂਆਂ (2013) ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੂੰ ਬਾਲੀਵੁੱਡ ਦੀ ਫ਼ਿਲਮ ਕਾਗਾਰ : ਲਾਈਫ ਔਨ ਦਿ ਐਜ਼ ਨਾਲ ਪਛਾਣ ਮਿਲੀ। ਬਾਲੀਵੁੱਡ ਦੇ ਨਾਲ-ਨਾਲ ਉਹ ਮਰਾਠੀ ਫ਼ਿਲਮਾਂ ਵਿੱਚ ਵੀ ਕੰਮ ਕਰਦੇ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅਮਿਤਾਭ ਬੱਚਨ, ਓਮ ਪੁਰੀ ਸਣੇ ਕਈ ਬਾਲੀਵੁੱਡ ਅਦਾਕਾਰਾਂ ਨਾਲ ਸਕ੍ਰੀਨ ਸ਼ੇਅਰ ਕੀਤੀ।

ਸਾਲ 2000 ਵਿੱਚ, ਅਦਾਕਾਰ ਨੇ ਮਰਾਠੀ ਨਿਰਦੇਸ਼ਕ ਮ੍ਰਿਣਾਲਿਨੀ ਪਾਟਿਲ ਨਾਲ ਵਿਆਹ ਕੀਤਾ। ਹਾਲਾਂਕਿ ਵਿਆਹ ਦੇ 9 ਸਾਲ ਬਾਅਦ ਦੋਵੇਂ ਵੱਖ ਹੋ ਗਏ। ਉਨ੍ਹਾਂ ਦੀ ਇੱਕ ਬੇਟੀ ਅੰਮ੍ਰਿਤਾ ਵੀ ਹੈ।

 

View this post on Instagram

 

A post shared by Amitabh Dayal (@amitabhdayal)

Related Post