ਫਿਲਮ ਨਿਰਮਾਤਾ ਸਵਪਨਾ ਪਾਟਕਰ ਜਾਅਲੀ ਪੀਐਚਡੀ ਦੀ ਡਿਗਰੀ ਦੇ ਮਾਮਲੇ ਵਿੱਚ ਗ੍ਰਿਫਤਾਰ

By  Rupinder Kaler June 9th 2021 06:05 PM

ਫਿਲਮ ਨਿਰਮਾਤਾ ਸਵਪਨਾ ਪਾਟਕਰ ਨੂੰ ਜਾਅਲੀ ਪੀਐਚਡੀ ਦੀ ਡਿਗਰੀ ਹਾਸਲ ਕਰਨ ਅਤੇ ਧੋਖਾਧੜੀ ਅਤੇ ਜਾਅਲਸਾਜ਼ੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ । ਜਿਸ ਦੀ ਜਾਣਕਾਰੀ ਇਕ ਪੁਲਿਸ ਅਧਿਕਾਰੀ ਨੇ ਦਿੱਤੀ। ਪਾਟਕਰ 2015 ਵਿੱਚ ਰਿਲੀਜ਼ ਹੋਈ ਸ਼ਿਵ ਸੈਨਾ ਦੇ ਸੰਸਥਾਪਕ ਬਾਲ ਠਾਕਰੇ ਦੀ ਬਾਇਓਪਿਕ ਮਰਾਠੀ ਫਿਲਮ ‘ਬਾਲਕਦੂ’ ਦੇ ਨਿਰਮਾਣ ਲਈ ਜਾਣੀ ਜਾਂਦੀ ਹੈ ।ਪੁਲਿਸ ਮੁਤਾਬਿਕ ਉਹ ਬਾਂਦਰਾ ਵਿੱਚ ਸਥਿਤ ਇੱਕ ਪ੍ਰੀਮੀਅਰ ਹਸਪਤਾਲ ਵਿੱਚ ਸਾਲ 2016 ਤੋਂ ਕਲੀਨਿਕਲ ਸਾਈਕੋਲੋਜਿਸਟ ਵਜੋਂ ਅਭਿਆਸ ਕਰ ਰਹੀ ਸੀ।

Pic Courtesy: Instagram

ਹੋਰ ਪੜ੍ਹੋ :

ਲਾਕਡਾਊਨ ਕਰਕੇ ਅਦਾਕਾਰ ਨਿਰਭੈ ਵਧਵਾ ਨੂੰ ਨਹੀਂ ਮਿਲ ਰਿਹਾ ਕੰਮ, ਘਰ ਚਲਾਉਣ ਲਈ ਵੇਚਿਆ ਮੋਟਰਸਾਈਕਲ

Pic Courtesy: Instagram

ਅਧਿਕਾਰੀ ਨੇ ਦੱਸਿਆ ਕਿ 51 ਸਾਲਾ ਸਮਾਜਿਕ ਕਾਰਕੁਨ ਗੁਰਦੀਪ ਨੇ ਇੱਕ ਅਗਿਆਤ ਸਰੋਤ ਤੋਂ ਸੀਲਬੰਦ ਵਿੱਚ ਪਾਟਕਰ ਦੀ ਪੀਐਚਡੀ ਦੀ ਡਿਗਰੀ ਨਾਲ ਸਬੰਧਤ ਦਸਤਾਵੇਜ਼ਾਂ ਦੇ ਸੈਟ ਮਿਲਣ ਤੋਂ ਬਾਅਦ ਅਪ੍ਰੈਲ ਵਿੱਚ ਇੱਕ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਦਸਤਾਵੇਜ਼ਾਂ ਅਨੁਸਾਰ ਛਤਰਪਤੀ ਸ਼ਾਹੂਜੀ ਮਹਾਰਾਜ ਯੂਨੀਵਰਸਿਟੀ, ਕਾਨਪੁਰ ਦੁਆਰਾ ਸਾਲ 2009 ਵਿੱਚ ਪਾਟਕਰ ਨੂੰ ਜਾਰੀ ਕੀਤਾ ਗਿਆ ਪੀਐਚਡੀ ਸਰਟੀਫਿਕੇਟ ਅਸਲ ਵਿੱਚ ਜਾਅਲੀ ਸੀ।

Pic Courtesy: Instagram

ਅਧਿਕਾਰੀ ਨੇ ਕਿਹਾ ਕਿ ਕਥਿਤ ਜਾਅਲੀ ਡਿਗਰੀ ਦੀ ਵਰਤੋਂ ਕਰਦਿਆਂ, ਪਾਟਕਰ ਹਸਪਤਾਲ ਵਿਚ ਆਨਰੇਰੀ ਸਲਾਹਕਾਰ ਵਜੋਂ ਨਿਯੁਕਤੀ ਕਰਵਾਉਣ ਵਿਚ ਕਾਮਯਾਬ ਰਹੇ ਅਤੇ ਮਾਨਸਿਕ ਸਿਹਤ ਦੇ ਮਸਲਿਆਂ ਨਾਲ ਲੋਕਾਂ ਦਾ ਇਲਾਜ ਕਰਦੇ ਸਨ। ਉਨ੍ਹਾਂ ਦੱਸਿਆ ਕਿ 26 ਮਈ ਨੂੰ ਸਿੰਘ ਨੇ ਪਾਟਕਰ ਖਿਲਾਫ ਸ਼ਿਕਾਇਤ ਲੈ ਕੇ ਬਾਂਦਰਾ ਪੁਲਿਸ ਕੋਲ ਪਹੁੰਚ ਕੀਤੀ ਸੀ।

Related Post