ਫ਼ਿਲਮ ਮਰ ਗਏ ਓਏ ਲੋਕੋ ਨੂੰ ਫੈਨਸ ਦਾ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Rajan Sharma August 31st 2018 08:14 AM -- Updated: August 31st 2018 08:53 AM

ਲਓ ਜੀ ਇੰਤਜਾਰ ਦੀਆ ਖੜ੍ਹੀਆਂ ਹੋਈਆਂ ਖਤਮ ਅਤੇ ਪੰਜਾਬੀ ਫ਼ਿਲਮ ”ਮਰ ਗਏ ਓਏ ਲੋਕੋ” mar gaye oye loko ਅੱਜ ਸਿਨੇਮਾਂ ਘਰਾਂ ਵਿੱਚ ਰਿਲੀਜ ਹੋ ਚੁੱਕੀ ਹੈ ਅਤੇ ਬਾਕਸ ਆਫ਼ਿਸ ਵਿੱਚ ਧੁੱਮਾਂ ਮਚਾ ਰਹੀ ਹੈ | ਜਿਵੇਂ ਕਿ ਅੱਜ ਤੱਕ ਗਿੱਪੀ ਗਰੇਵਾਲ gippy grewal ਦੀਆਂ ਸਾਰੀਆਂ ਫ਼ਿਲਮਾਂ ਨੂੰ ਹੀ ਲੋਕਾਂ ਦੁਆਰਾ ਬਹੁਤ ਜਿਆਦਾ ਪਿਆਰ ਮਿਲਿਆ ਹੈ ਓਸੇ ਤਰਾਂ ਇਸ ਫ਼ਿਲਮ ਨੂੰ ਵੀ ਦੇਸ਼ਾ ਵਿਦੇਸ਼ਾ ਵਿੱਚ ਵੱਸਦੇ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ |ਪੀਟੀਸੀ ਦੀ ਟੀਮ ਵਲੋਂ ਫ਼ਿਲਮ ਦੀ ਸਟਾਰਕਾਸਟ ਨਾਲ ਗੱਲ ਕੀਤੀ ਗਈ ਸੁਣੋ ਕਿ ਕਹਿਣਾ ਹੈ ਉਹਨਾਂ ਦਾ ਇਸ ਫ਼ਿਲਮ ਨੂੰ ਲੈਕੇ :

https://www.facebook.com/ptcpunjabi/videos/233014524056152/

 

ਗਿੱਪੀ ਗਰੇਵਾਲ ਨੇਂ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਜਰੀਏ ਕੁੱਝ ਵੀਡੀਓ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਕਿ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰਾਂ ਫ਼ਿਲਮ ” ਮਰ ਗਏ ਓਏ ਲੋਕੋ ” ਦੀ ਕਾਮੇਡੀ ਲੋਕਾਂ ਦੇ ਢਿੱਡੀ ਪੀੜਾਂ ਪਾ ਰਹੀ ਹੈ ਅਤੇ ਸਾਰੇ ਲੋਕ ਇਸ ਫ਼ਿਲਮ ਦਾ ਬਹੁਤ ਆਨੰਦ ਮਾਨ ਰਹੇ ਹਨ|

https://www.instagram.com/p/BnHzujMj4L6/?taken-by=gippygrewal

ਇਸ ਵੀਡੀਓ ਦੇ ਨਾਲ ਇਕ ਹੋਰ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ” ਕੁਲਦੀਓ ਕੰਡਿਆਰਾ ” ਕਹਿ ਰਿਹਾ ਹੈ ਕਿ ਫ਼ਿਲਮ ਬਹੁਤ ਹੀ ਪਿਆਰੀ ਹੈ ਅਤੇ ਇਸਦੀ ਸਟੋਰੀ ਵੀ ਬਹੁਤ ਹੀ ਵਧੀਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਓਹੀ ” ਕੁਲਦੀਪ ਕੰਡਿਆਰ ” ਹਨ ਜਿਹਨਾਂ ਨੇਂ ਕਿ ਇਸ ਫ਼ਿਲਮ ਦੇ ਗੀਤ ” ਮਿੱਠੜੇ ਬੋਲ ” ਨੂੰ ਲਿਖਿਆ ਹੈ ਜਿਸਨੂੰ ਕਿ ਕਰਮਜੀਤ ਅਨਮੋਲ ਦੁਆਰਾ ਗਾਇਆ ਗਿਆ ਹੈ | ਇਸ ਫ਼ਿਲਮ ਵਿੱਚ ਇਸ ਵਾਰ ” ਬਿੰਨੂ ਢਿੱਲੋਂ ” ਵੀ ਇਕ ਵੱਖਰੇ ਅੰਦਾਜ ਵਿੱਚ ਨਜ਼ਰ ਆ ਰਹੇ ਹਨ|

https://www.instagram.com/p/BnIUMWYjvBg/?taken-by=gippygrewal

Related Post