Jug Jugg Jeeyo Day 1 Collection: ਦਮਦਾਰ ਰਿਹਾ 'ਜੁਗ ਜੁਗ ਜਿਓ' ਦੇ ਰਿਲੀਜ਼ ਦਾ ਪਹਿਲਾ ਦਿਨ, ਇਨ੍ਹੀਂ ਹੋਈ ਕਮਾਈ

By  Pushp Raj June 25th 2022 10:56 AM

Jug Jugg Jeeyo Day 1 Collection: ਬਾਲੀਵੁੱਡ ਅਦਾਕਾਰ ਵਰੁਣ ਧਵਨ ਦੀ ਫਿਲਮ 'ਜੁਗ ਜੁਗ ਜਿਓ ' ਸ਼ੁੱਕਰਵਾਰ ਨੂੰ ਰਿਲੀਜ਼ ਹੋ ਗਈ ਹੈ। ਆਪਣੀ ਰਿਲੀਜ਼ ਦੇ ਪਹਿਲੇ ਦਿਨ ਇਸ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕਰਨ ਵਿੱਚ ਕਾਮਯਾਬ ਰਹੀ ਹੈ। ਹਾਲਾਂਕਿ ਫਿਲਮ ਦੇ ਸਾਂਝੇ ਥੀਮ ਦੀ ਘਾਟ ਕਾਰਨ ਸ਼ੁੱਕਰਵਾਰ ਨੂੰ ਇਸ ਨੂੰ ਬੰਪਰ ਓਪਨਿੰਗ ਨਹੀਂ ਮਿਲੀ, ਪਰ ਸ਼ਨੀਵਾਰ ਅਤੇ ਐਤਵਾਰ ਨੂੰ ਸਿਨੇਮਾਘਰਾਂ 'ਚ ਪਰਿਵਾਰਕ ਦਰਸ਼ਕਾਂ ਦੇ ਆਉਣ ਨਾਲ ਇਸ ਦੀ ਕਮਾਈ ਵਧਣ ਦੀ ਉਮੀਦ ਹੈ।

image from instagram

ਵਰੁਣ ਧਵਨ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ 'ਕਲੰਕ' ਰਹੀ ਹੈ, ਹਾਲਾਂਕਿ ਇਹ ਫਿਲਮ ਆਪਣੇ ਬਜਟ ਕਾਰਨ ਫਲਾਪ ਹੋ ਗਈ ਸੀ। ਕਰਨ ਜੌਹਰ ਦੀ ਕੰਪਨੀ ਧਰਮਾ ਪ੍ਰੋਡਕਸ਼ਨ ਨੇ ਕੋਰੋਨਾ ਕਾਲ ਦੇ ਦੌਰਾਨ 'ਚ ਫਿਲਮ 'ਜੁਗ ਜੁਗ ਜੀਓ' ਬਣਾਈ ਹੈ।

ਫਿਲਮ ਦੇ ਨਿਰਦੇਸ਼ਕ ਰਾਜ ਮਹਿਤਾ ਇਸ ਤੋਂ ਪਹਿਲਾਂ ਧਰਮਾ ਦੇ ਨਾਲ ਆਪਣੀ ਪਹਿਲੀ ਫਿਲਮ 'ਗੁੱਡ ਨਿਊਜ਼' ਬਣਾ ਚੁੱਕੇ ਹਨ। ਇਸ ਫਿਲਮ ਦੀ ਪਹਿਲੇ ਦਿਨ ਦੀ ਓਪਨਿੰਗ 17.56 ਕਰੋੜ ਰੁਪਏ ਸੀ ਅਤੇ ਫਿਲਮ ਨੇ ਬਾਕਸ ਆਫਿਸ 'ਤੇ ਕੁੱਲ 205.14 ਕਰੋੜ ਰੁਪਏ ਦੀ ਕਮਾਈ ਕਰਕੇ ਸੁਪਰਹਿੱਟ ਰਹੀ ਸੀ। ਪਰ, ਰਾਜ ਦੇ ਕਰੀਅਰ ਦੀ ਦੂਜੀ ਫਿਲਮ 'ਜੁਗ ਜੁਗ ਜੀਓ' ਬਾਕਸ ਆਫਿਸ 'ਤੇ ਇੰਨੀ ਚੰਗੀ ਸ਼ੁਰੂਆਤ ਨਹੀਂ ਕਰ ਸਕੀ।

ਫਿਲਮ 'ਜੁਗ ਜੁਗ ਜੀਓ' ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਅਤੇ ਰਿਲੀਜ਼ ਹੋਈ ਫਿਲਮ 'ਜੁਗ ਜੁਗ ਜੀਓ' ਦੇਸ਼ 'ਚ 3375 ਸਕ੍ਰੀਨਜ਼ ਅਤੇ ਵਿਦੇਸ਼ਾਂ 'ਚ 1014 ਸਕ੍ਰੀਨਜ਼ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੇ ਭਾਰਤ ਵਿੱਚ ਰਿਲੀਜ਼ ਦੇ ਪਹਿਲੇ ਦਿਨ 11,385 ਸ਼ੋਅ ਹੋਏ।

ਸ਼ੁੱਕਰਵਾਰ ਰਾਤ ਨੂੰ ਮਿਲੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਫਿਲਮ 'ਜੁਗ ਜੁਗ ਜੀਓ' ਦੀ ਓਪਨਿੰਗ ਬਹੁਤੀ ਚੰਗੀ ਨਹੀਂ ਰਹੀ ਪਰ ਇਸ ਨੇ ਆਪਣੀ ਮੇਕਿੰਗ ਦਾ 10 ਫੀਸਦੀ ਹਿੱਸਾ ਇਕੱਠਾ ਕਰਕੇ ਮੇਕਰਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਪਹਿਲੇ ਦਿਨ ਦੇ ਸ਼ੁਰੂਆਤੀ ਅੰਕੜਿਆਂ ਦੇ ਅਨੁਸਾਰ, ਫਿਲਮ ਨੇ ਲਗਭਗ 9.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ, ਜੋ ਇਸਦੇ 10 ਕਰੋੜ ਰੁਪਏ ਦੇ ਅਨੁਮਾਨਿਤ ਅੰਕੜੇ ਤੋਂ ਸਿਰਫ 50 ਲੱਖ ਰੁਪਏ ਘੱਟ ਹੈ।

image from instagram

ਹੋਰ ਪੜ੍ਹੋ: ਜਸਟਿਨ ਬੀਬਰ ਦੀ ਸਿਹਤ 'ਚ ਹੋ ਰਿਹਾ ਸੁਧਾਰ, ਪਤਨੀ ਹੈਲੀ ਬੀਬਰ ਨੇ ਸ਼ੇਅਰ ਕੀਤਾ ਹੈਲਥ ਅਪਡੇਟ

ਇਹ ਫਿਲਮ ਤਲਾਕ 'ਤੇ ਆਧਾਰਿਤ ਹੈ, ਜੋ ਸਮਾਜ 'ਚ ਵਰਜਿਤ ਹੈ, ਇਸ ਲਈ ਦਰਸ਼ਕਾਂ 'ਚ ਪਹਿਲੇ ਦਿਨ ਇਸ ਨੂੰ ਲੈ ਕੇ ਜ਼ਿਆਦਾ ਉਤਸ਼ਾਹ ਨਹੀਂ ਦੇਖਿਆ ਗਿਆ। ਸ਼ਨੀਵਾਰ ਅਤੇ ਐਤਵਾਰ ਨੂੰ ਫਿਲਮ ਦਾ ਕਲੈਕਸ਼ਨ ਵਧਣ ਦੀ ਉਮੀਦ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਫਿਲਮ ਪਹਿਲੇ ਹਫਤੇ 'ਚ 60-70 ਕਰੋੜ ਦੀ ਕਮਾਈ ਕਰ ਸਕਦੀ ਹੈ।

Related Post