ਹੁਣ ਵਰੁਣ ਧਵਨ ਅਤੇ ਸ਼ਰਧਾ ਕਪੂਰ ਨੱਚਣਗੇ ਗੁਰੂ ਰੰਧਾਵਾ ਦੇ ਇਸ ਗੀਤ ਤੇ

By  Gourav Kochhar December 29th 2017 10:12 AM -- Updated: December 29th 2017 10:15 AM

ਬਾਲੀਵੁੱਡ ਵਿਚ ਚਮਕ ਰਹੇ ਪੰਜਾਬੀ ਗਾਇਕਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਅੱਜ ਕਲ ਗੁਰੂ ਰੰਧਾਵਾ ਦਾ ਨਾਮ ਜਰੂਰ ਸੁਨਣ ਨੂੰ ਮਿਲਦਾ ਹੈ | ਗੁਰੂ ਰੰਧਾਵਾ ਦੇ ਗਾਏ ਕਈ ਗੀਤ ਅੱਜ ਕਲ ਬਾਲੀਵੁੱਡ ਫ਼ਿਲਮਾਂ 'ਚ ਹੀ ਨਹੀਂ ਸਗੋਂ ਸਾਰੇ ਭਾਰਤੀਆਂ ਦੀ ਜੁਬਾਨ ਤੋਂ ਸੁਨਣ ਨੂੰ ਮਿਲ ਰਹੇ ਹਨ | ਫਿਰ ਚਾਹੇ ਉਹ ਫ਼ਿਲਮ ਹਿੰਦੀ ਮੀਡੀਅਮ ਦਾ "ਸੂਟ-ਸੂਟ ਕਰਦਾ" ਹੋਵੇ ਜਾਂ ਤੁਮ੍ਹਾਰੀ ਸੁਲੂ ਫ਼ਿਲਮ "ਬਣ ਜਾ ਮੇਰੀ ਰਾਣੀ" ਗੀਤ ਹੋਵੇ | ਰੰਧਾਵਾ ਦੇ ਹਰ ਗੀਤ ਨੂੰ ਲੋਕਾਂ ਨੇ ਵੱਧ ਚੜ੍ਹ ਕੇ ਪਿਆਰ ਦਿੱਤਾ ਹੈ |

ਤੇ ਹੁਣ ਗੁਰੂ ਰੰਧਾਵਾ ਦਾ ਇਸੀ ਸਾਲ ਰਿਲੀਜ਼ ਹੋਏ ਇਕ ਬਹੁਤ ਹੀ ਮਸ਼ਹੂਰ ਗੀਤ "ਹਾਈ ਰਾਟੇਡ ਗਬਰੂ High Rated Gabru" ਨੂੰ ਤੁਸੀਂ ਆਉਣ ਵਾਲੀ ਬਾਲੀਵੁੱਡ ਫ਼ਿਲਮ ਵਿਚ ਸੁਣੋਗੇ | ਜੀ ਹਾਂ ਇਹ ਸੱਚ ਹੈ, ਬਾਲੀਵੁੱਡ ਦੀ ਆਉਣ ਵਾਲੀ ਫ਼ਿਲਮ "ਨਵਾਬਜ਼ਾਦੇ" ਜਿਸ ਵਿਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਅਦਾਕਾਰ ਹਨ, ਉਸ ਵਿਚ ਇਹ ਦੋਵੇ ਅਦਾਕਾਰ ਗੁਰੂ ਰੰਧਾਵਾ ਦੇ ਇਸ "ਹਾਈ ਰਾਟੇਡ ਗਬਰੂ" ਗੀਤ ਤੇ ਨੱਚਦੇ ਹੋਏ ਨਜ਼ਰ ਆਉਣਗੇ | ਜੋ ਵੀ ਕਹੋ ਗੁਰੂ ਰੰਧਾਵਾ Guru Randhawa ਦੀ ਚੜਾਈ ਵੇਖ ਹਰ ਇਕ ਪੰਜਾਬੀ ਦਾ ਸਿਰ ਫ਼ਕਰ ਨਾਲ ਉਚਾ ਹੁੰਦਾ ਹੈ |

Related Post