ਪਹਿਲੀ ਵਾਰ ਰੇਦਾਨ ਨਜ਼ਰ ਆਇਆ ਆਪਣੇ ਦਾਦੇ ਹੰਸ ਰਾਜ ਹੰਸ ਦੇ ਨਾਲ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦਾਦੇ-ਪੋਤੇ ਦੀ ਇਹ ਤਸਵੀਰ
ਪੰਜਾਬੀ ਗਾਇਕ ਤੇ ਐਕਟਰ ਯੁਵਰਾਜ ਹੰਸ ਜੋ ਕਿ ਇਸੇ ਸਾਲ ਇੱਕ ਬੇਟੇ ਦੇ ਪਿਤਾ ਬਣੇ ਨੇ । ਮਾਨਸੀ ਸ਼ਰਮਾ ਤੇ ਯੁਵਰਾਜ ਹੰਸ ਨੇ ਆਪਣੇ ਬੇਟੇ ਦਾ ਨਾਂਅ ਰੇਦਾਨ ਰੱਖਿਆ ਹੈ।
ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੇ ਪਤੀ ਲਈ ਪਿਆਰੀ ਜਿਹੀ ਵੀਡੀਓ ਪੋਸਟ ਕਰਕੇ ਦਿੱਤੀ ਜਨਮ ਦਿਨ ਦੀ ਵਧਾਈ, ਪ੍ਰਸ਼ੰਸਕਾਂ ਵੀ ਕਮੈਂਟਸ ਕਰਕੇ ਕਰ ਰਹੇ ਨੇ ਬਰਥਡੇਅ ਵਿਸ਼
ਰੇਦਾਨ ਦਾ ਜਨਮ ਲਾਕਡਾਊਨ ਦੇ ਦੌਰਾਨ ਹੋਇਆ ਸੀ । ਜਿਸ ਕਰਕੇ ਪਰਿਵਾਰ ਵਾਲੇ ਉਸ ਨੂੰ ਮਿਲ ਨਹੀਂ ਸੀ ਪਾਏ । ਪਰ ਦਾਦੇ ਹੰਸ ਰਾਜ ਹੰਸ ਨੇ ਆਪਣੇ ਪੋਤੇ ਦੇ ਲਈ ਲੋਰੀ ਗਾ ਕੇ ਯੁਵਰਾਜ ਹੰਸ ਨੂੰ ਭੇਜੀ ਸੀ ।

ਇਹ ਪਹਿਲਾ ਮੌਕਾ ਹੈ ਜਦੋ ਹੰਸ ਰਾਜ ਹੰਸ ਆਪਣੇ ਪੋਤੇ ਨੂੰ ਮਿਲੇ ਨੇ । ਉਨ੍ਹਾਂ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਯੁਵਰਾਜ ਹੰਸ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਚ ਇਸ ਤਸਵੀਰ ਨੂੰ ਵੀ ਸ਼ੇਅਰ ਕੀਤਾ ਹੈ । ਦਰਸ਼ਕਾਂ ਨੂੰ ਦਾਦੇ ਪੋਤੇ ਦੀ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ ।

View this post on Instagram
Dadu ji @hansrajhanshrh ?❣️ #hredaanyuvraajhans