ਹਾਕੀ 'ਤੇ ਬਣੀਆਂ 2018 ਦੀਆਂ ਵੱਡੀਆਂ ਫ਼ਿਲਮਾਂ, ਪੰਜਾਬ ਦਾ ਨਾਮ ਕੀਤਾ ਉੱਚਾ

By  Rajan Sharma June 16th 2018 09:43 AM

ਹਾਕੀ ਭਾਰਤ ਦੀ ਰਾਸ਼ਟਰੀ ਖੇਡ ਹੈ, ਪਰ ਕਿੱਤੇ ਨਾ ਕਿੱਤੇ ਇਸਦਾ ਵਜੂਦ ਘੱਟ ਹੁੰਦਾ ਜਾ ਰਿਹਾ ਹੈ | ਰਾਸ਼ਟਰੀ ਖੇਡ ਹੋਣ ਦੇ ਬਾਵਜੂਦ ਵੀ ਇਸਨੂੰ ਦੇਸ਼ ਵਿਚ ਉਹ ਪਹਿਚਾਣ ਨਹੀਂ ਮਿਲ ਪਾਈ ਜਿਹੜੀ ਕਿ ਮਿਲਣੀ ਚਾਹੀਦੀ ਸੀ| ਜਿਸ ਦੇ ਕਈ ਕਾਰਨ ਹੋ ਸਕਦੇ ਹਨ ਉਹ ਭਾਵੇਂ ਲੋਕਾਂ ਦਾ ਕ੍ਰਿਕੇਟ ਦੇ ਲਈ ਜਿਆਦਾ ਪਿਆਰ, ਹਾਕੀ hockey ਬਾਰੇ ਬੱਚਿਆਂ ਨੂੰ ਘੱਟ ਸਿੱਖਿਆ, ਸਕੂਲਾਂ ਵਿਚ ਹਾਕੀ ਖੇਡ ਦਾ ਨਾ ਹੋਣਾ ਆਦਿ | ਪਰ ਭਾਰਤੀ ਸਿਨੇਮਾ ਹਮੇਸ਼ਾ ਤੋਂ ਹੀ ਇਸ ਤਰਾਂ ਦੀਆਂ ਫ਼ਿਲਮਾਂ ਬਣਾਉਣ ਵਿਚ ਅੱਗੇ ਰਿਹਾ ਹੈ ਜੋ ਸਮਾਜ ਦੀਆਂ ਬੁਰਾਈਆਂ, ਕਮੀਆਂ ਪੇਸ਼ੀਆਂ ਨੂੰ ਦਰਸ਼ਾਉਂਦਾ ਅਤੇ ਉਹਨਾਂ ਨੂੰ ਸੁਧਾਰਨ ਦੀ ਸਿੱਖਿਆ ਦਿੰਦਾ ਹੈ | ਚਾਹੇ ਉਹ ਬਾਲੀਵੁੱਡ ਹੋਵੇ ਜਾਂ ਪਾਲੀਵੁੱਡ ਦੋਨੋ ਹੀ ਸਮਾਜ ਦੀ ਬਿਮਾਰਇਆ ਦੀ ਨੱਸ ਫੜਨ 'ਚ ਹਮੇਸ਼ਾ ਅੱਗੇ ਰਹੇ ਹਨ|

gold akshay kumar

ਦਸ ਦੇਈਏ ਕਿ ਹਾਲ ਹੀ ਵਿਚ ਹਾਕੀ ਦੀ ਅਲੱਗ ਅਲੱਗ ਦਸ਼ਾ ਨੂੰ ਦਰਸ਼ਾਉਂਦੀਆਂ ਹੋਇਆਂ ਚਾਰ ਫ਼ਿਲਮਾਂ ਜਿਵੇਂ ਕਿ ਪੰਜਾਬੀ ਫ਼ਿਲਮ punjabi films ਖਿਦੋ ਖੂੰਡੀ, ਹਰਜਿਤਾ,ਸੂਰਮਾ,ਅਤੇ ਹਿੰਦੀ ਫ਼ਿਲਮ ਗੋਲ੍ਡ ਕੁਝ ਇਸ ਤਰਾਂ ਦੀਆਂ ਹੀ ਹਨ| ਖਿਦੋ ਖੂੰਡੀ ਦੋ ਭਰਾਵਾਂ ਦੀ ਕਹਾਣੀ ਬਿਆਨ ਕਰਦੀ ਹੈ ਉਹਨਾਂ ਦਾ ਹਾਕੀ hockey ਲਈ ਪਿਆਰ ਦੱਸਦੀ ਹੈ| ਇਹ ਪਾਲੀਵੁੱਡ ਦੀ ਪਹਿਲੀ ਹਾਕੀ ਨਾਲ ਸੰਬੰਧਿਤ ਫ਼ਿਲਮ ਹੈ ਅਤੇ ਪੰਜਾਬ ਦੇ ਛੋਟੇ ਜਹੇ ਪਿੰਡ ਸੰਸਾਰਪੁਰ ‘ਤੇ ਅਧਾਰਿਤ ਹੈ| ਇਹ ਫ਼ਿਲਮ 20 ਅਪ੍ਰੈਲ 2018 ਨੂੰ ਰਿਲੀਜ਼ ਹੋਈ ਸੀ|

https://www.youtube.com/watch?v=gD1KhjplXEQ

ਦੂਜੇ ਪਾਸੇ ਫਿਲਮ ‘ਹਰਜੀਤਾ ‘punjabi films ਭਾਰਤੀ ਹਾਕੀ hockey ਖਿਡਾਰੀ ਹਰਜੀਤ ਸਿੰਘ ਤੁੱਲੀ ਦੀ ਕਹਾਣੀ ਹੈ। ਹਰਜੀਤ ਸਿੰਘ ਤੁੱਲੀ ਸਾਲ 2016 ਜੂਨੀਅਰ ਹਾਕੀ ਵਰਲਡ ਕੱਪ ਦੇ ਜੇਤੂ ਕਪਤਾਨ ਹਨ। ਹਰਜੀਤ ਸਿੰਘ ਤੁੱਲੀ ਇਕ ਟਰੱਕ ਡਰਾਈਵਰ ਦਾ ਬੇਟਾ ਹੈ। ਅਤੇ ਇਹ 28 ਮਈ ਨੂੰ ਰਿਲੀਜ਼ ਹੋਈ ਸੀ |ਇਸ ਫਿਲਮ ‘ਚ ਮਸ਼ਹੂਰ ਗਾਇਕ ਤੇ ਅਦਾਕਾਰ ਐਮੀ ਵਿਰਕ ਹੈ।

https://www.youtube.com/watch?v=4ZW46kW7mG8

ਜੇਕਰ ਗੱਲ ਕਰੀਏ ਜਲਦ ਹੀ ਆਉਣ ਵਾਲੀ ਫ਼ਿਲਮ ਸੂਰਮਾ punjabi films ਦੀ ਤਾਂ ਇਹ ਹਾਕੀ hockey ਖਿਡਾਰੀ ਸੰਦੀਪ ਦੀ ਕਹਾਣੀ ਲੋਕਾਂ ਤਕ ਪਹੁੰਚਾਵੇਗੀ। ਫ਼ਿਲਮ 13 ਜੁਲਾਈ ਨੂੰ ਸਿਨੇਮਾ ਘਰਾਂ ਚ ਦਸਤਕ ਦੇਵੇਗੀ |ਫ਼ਿਲਮ ‘ਚ ਜਿੱਥੇ ਦਿਲਜੀਤ ਸੰਦੀਪ ਦਾ ਰੋਲ ਅਦਾ ਕਰ ਰਹੇ ਹਨ ਉੱਥੇ ਹੀ ਤਾਪਸੀ ਵੀ ਇੱਕ ਹਾਕੀ ਖਿਡਾਰਨ ਦੇ ਰੋਲ ‘ਚ ਹੀ ਨਜ਼ਰ ਆਵੇਗੀ। ਤਾਪਸੀ ਫ਼ਿਲਮ ‘ਚ ‘ਪ੍ਰੀਤ’ ਦਾ ਕਿਰਦਾਰ ਨਿਭਾਅ ਰਹੀ ਹੈ। ਜਦੋਂ ਕਿ ਅੰਗਦ ਬੇਦੀ ਨੇ ਵਿਕਰਮਜੀਤ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹੈ ਜੋ ਸੰਦੀਪ ਦੇ ਵੱਡੇ ਭਰਾ ਦਾ ਕਿਰਦਾਰ ਅਦਾ ਕਰ ਰਿਹਾ ਹੈ |

https://www.youtube.com/watch?v=c7MwlTFQBEQ

ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਗੋਲ੍ਡ’ ਜਿਸ ਵਿਚ ਅਮਿਤ ਸਾਧ, ਕੁਨਾਲ ਕਪੂਰ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ| ਇਹ ਫ਼ਿਲਮ ਭਾਰਤ ਦੀ ਹਾਕੀ hockey ਟੀਮ ਦੇ ਸਵਰਨ ਦੌਰ ਤੇ ਅਧਾਰਿਤ ਹੈ ਜਿਸ ਵਿਚ ਭਾਰਤ ਨੇ 1948 ਦੇ ਓਲੰਪਿਕ ਖੇਡਾਂ ‘ਚ ਗੋਲ੍ਡ ਮੈਡਲ ਜਿੱਤਿਆ ਸੀ | ਫ਼ਿਲਮ 15 ਅਗਸਤ 2018 ਤੱਕ ਰਿਲੀਜ਼ ਹੋਣ ਦੀ ਉਮੀਦ ਹੈ |

gold

Related Post