ਗਿੱਪੀ ਗਰੇਵਾਲ ਤੋਂ ਲੈ ਕੇ ਪਰਮੀਸ਼ ਵਰਮਾ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਹੱਥ ਜੋੜ ਕੇ ਲੋਕਾਂ ਨੂੰ ਘਰ ‘ਚ ਰਹਿਣ ਦਾ ਦਿੱਤਾ ਸੁਨੇਹਾ, ਕੋਰੋਨਾ ਵਾਇਰਸ ਕੋਈ ਮਜ਼ਾਕ ਨਹੀਂ !

By  Lajwinder kaur March 24th 2020 02:53 PM -- Updated: March 24th 2020 03:10 PM

ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਸਾਰੀ ਦੁਨੀਆ ਝੱਲ ਰਹੀ ਹੈ ਉੱਥੇ ਇਸ ਵਾਇਰਸ ਨੇ ਭਾਰਤ ‘ਚ ਆਪਣੇ ਪੈਰ ਪਸਾਰ ਲਏ ਨੇ । ਦਿਨੋਂ ਦਿਨ ਕੋਰੋਨਾ ਵਾਇਰਸ ਦੇ ਨਾਲ ਪੀੜ੍ਹਤ ਕੇਸ ਤੇ ਮੌਤ ਦੇ ਅੰਕੜੇ ਵੱਧਦੇ ਜਾ ਰਹੇ ਨੇ । ਕੋਰੋਨਾ ਵਾਇਰਸ ਦੀ ਦਹਿਸ਼ਤ ਪੰਜਾਬ ‘ਚ ਫੈਲ ਗਈ ਹੈ । ਜਿਸ ਦੇ ਚੱਲਦੇ ਪੰਜਾਬ ਸਰਕਾਰ ਨੇ ਵੀ ਕਰਫਿਊ ਲਗਾ ਦਿੱਤਾ ਹੈ । ਪਰ ਸਰਕਾਰ ਦੇ ਮਨ੍ਹਾ ਕਰਨ ਦੇ ਬਾਵਜੂਦ ਲੋਕੀਂ ਘਰੋਂ ਨਿਕਲਣ ਤੋਂ ਗੁਰੇਜ਼ ਨਹੀਂ ਕਰ ਰਹੇ । ਉਧਰ ਕੋਰੋਨਾ ਨੂੰ ਲੈ ਕੇ ਅਫਵਾਹਾਂ ਤੇ ਮਜ਼ਾਕ ਬਣਾਇਆ ਜਾ ਰਿਹਾ ਹੈ । ਜਿਸਦੇ ਚੱਲਦੇ ਪੰਜਾਬੀ ਮਨੋਰੰਜਨ ਜਗਤ ਦੀਆਂ ਨਾਮੀਆਂ ਹਸਤੀਆਂ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਗੇ ਆ ਰਹੀਆਂ ਨੇ । ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਘਰ ‘ਚ ਰਹਿਣ ਦੀ ਬੇਨਤੀ ਕਰ ਰਹੇ ਨੇ ।

 

View this post on Instagram

 

Daata ji Mehar karo ??? #shindagrewal #ekomgrewal #gippygrewal

A post shared by Gippy Grewal (@gippygrewal) on Mar 24, 2020 at 12:54am PDT

ਗਿੱਪੀ ਗਰੇਵਾਲ ਨੇ ਆਪਣੇ ਪੁੱਤਰ ਏਕਮ ਤੇ ਸ਼ਿੰਦਾ ਦੇ ਨਾਲ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਪੋਸਟ ਕੀਤਾ ਹੈ, ਜਿਸ ‘ਚ ਸਾਰੇ ਜਣੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰ ਰਹੇ ਨੇ ਜੇ ਤੁਸੀਂ ਆਪਣੇ ਪਰਿਵਾਰ ਨੂੰ ਪਿਆਰ ਕਰਦੇ ਹੋ ਤਾਂ ਕਿਰਪਾ ਕਰਕੇ ਘਰ ‘ਚ ਹੀ ਰਹੋ । ਗਿੱਪੀ ਨਾਲ ਲੋਕਾਂ ਨੂੰ ਪ੍ਰਸ਼ਾਸਨ ਦੇ ਨਿਯਾਮਾਂ ਦਾ ਪਾਲਣ ਕਰਨ ਲਈ ਕਿਹਾ ਹੈ ।

 

View this post on Instagram

 

Stay Home Please ????

A post shared by Desi Crew (@desi_crew) on Mar 23, 2020 at 9:05am PDT

ਦੇਸੀ ਕਰਿਊ ਵਾਲਿਆਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਟਲੀ ਦੇ ਇੱਕ ਭਾਰਤੀ ਦੀ ਵੀਡੀਓ ਸ਼ੇਅਰ ਕੀਤੀ ਹੈ ਤੇ ਕੈਪਸ਼ਨ ‘ਚ ਲਿਖਿਆ ਹੈ- ‘ਧਿਆਨ ਨਾਲ ਸੁਣੋ ਵੀਰੇ ਦੀ ਗੱਲ..ਘਰੇ ਰਹੋ ਪਲੀਜ਼’

 

View this post on Instagram

 

As you all know, the whole world is fighting against COVID-19. We need to do our part in protecting our country and our loved ones. We must follow the guidelines given to us by our health officials, in order to prevent this virus from affecting more lives. I would like to recognize and give appreciation to Health and Police Officials who are risking their lives to protect all of us.

A post shared by Parmish Verma (@parmishverma) on Mar 23, 2020 at 4:17am PDT

ਵੀਡੀਓ ‘ਚ ਇਸ ਭਾਰਤੀ ਨੇ ਇਟਲੀ ਦੇ ਹਾਲਤਾਂ ਨੂੰ ਬਿਆਨ ਕੀਤਾ ਹੈ ਕਿ ਕਿਵੇਂ ਉਹ ਇਸ ਮੁਸ਼ਕਿਲ ਦੌਰ ‘ਚ ਨਿਕਲ ਰਹੇ ਨੇ । ਉਨ੍ਹਾਂ ਨੇ ਕਿਹਾ ਕਿ ਇਹ ਵਾਇਰਸ ਬਹੁਤ ਹੀ ਖਤਰਨਾਕ ਹੈ ਸੋ ਇਸ ਨੂੰ ਬਿਲਕੁਲ ਮਜ਼ਾਕ ‘ਚ ਨਾ ਲਵੋ । ਆਪਣੇ ਘਰ ‘ਚ ਰਹੋ ਬਹਾਰ ਨਾ ਨਿਕਲੋ । ਇਸ ਵੀਡੀਓ ਰਾਹੀਂ ਗੋਲਡੀ ਤੇ ਸੱਤਾ ਲੋਕਾਂ ਨੂੰ ਇਹੀ ਸੰਦੇਸ਼ ਦੇ ਰਹੇ ਨੇ ਕੇ ਕੋਰੋਨਾ ਨੂੰ ਮਜ਼ਾਕ ਨਾ ਸਮਝੋ ਤੇ ਪ੍ਰਸ਼ਾਸਨ ਵੱਲੋਂ ਘਰ ‘ਚ ਰਹਿਣ ਦੇ ਹੁਕਮਾਂ ਦਾ ਪਾਲਣਾ ਕਰੋ ।

ਪਰਮੀਸ਼ ਵਰਮਾ ਨੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਘਰ ਚ ਰਹਿਣ ਦੀ ਬੇਨਤੀ ਕੀਤੀ ਹੈ ਤੇ ਪ੍ਰਸ਼ਾਸਨ, ਪੁਲਿਸ ਤੇ ਹੈਲਥ ਮਹਿਕਮੇ ਵੱਲੋਂ ਦੱਸੀਆਂ ਗੱਲਾਂ ਦਾ ਪਾਲਣ ਕਰ ਲਈ ਕਿਹਾ ਹੈ ।

 

View this post on Instagram

 

Please sare Ghar betho. Waheguru ne mehar kitti te ashi sare insaniat dikhaiye ta bdi jaldi sbh kuj theek ho skda.

A post shared by Rajvir Jawanda (@rajvirjawandaofficial) on Mar 23, 2020 at 8:52pm PDT

ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਵੀ ਹੱਥ ਜੋੜ ਬੇਨਤੀ ਕਰਦੇ ਹੋਏ ਲਿਖਿਆ ਹੈ- ‘ਪਲੀਜ਼ ਸਾਰੇ ਘਰ ਬੈਠੋ । ਵਾਹਿਗੁਰੂ ਜੀ ਨੇ ਮਿਹਰ ਕੀਤੀ ਤੇ ਅਸੀਂ ਸਾਰਿਆਂ ਨੇ ਇਨਸਾਨੀਅਤ ਦਿਖਾਈ ਤਾਂ ਬੜੀ ਜਲਦੀ ਸਭ ਕੁਝ ਠੀਕ ਹੋ ਸਕਦਾ ਹੈ’ । ਪੀਟੀਸੀ ਨੈੱਟਵਰਕ ਵੱਲੋਂ ਵੀ ਆਪਣੇ ਚੈਨਲਜ਼ ਰਾਹੀਂ ਦਰਸ਼ਕਾਂ ਨੂੰ ਇਹੀ ਬੇਨਤੀ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰਾਂ ‘ਚ ਰਹਿਣ ਤੇ ਸਰਕਾਰ ਵੱਲੋਂ ਦੱਸੇ ਨਿਯਮਾਂ ਦਾ ਪਾਲਣ ਕਰਨ ।

 

Related Post