ਤੇਰੇ ਪਿੱਛੇ ਗੱਡੀਆਂ ਦੇ ਜੱਟ ਫਿਰਦਾ ਆ ਫੂਕਦੇ ਫਿਊਲ ਨੀ-ਗਿੱਪੀ ਗਰੇਵਾਲ

By  Rajan Sharma August 18th 2018 05:59 AM -- Updated: August 18th 2018 07:53 AM

ਇੰਤਜਾਰ ਹੋਇਆ ਖ਼ਤਮ ਜਿਸ ਗੀਤ ਦਾ ਇੰਤਜਾਰ ਬੜੀ ਬੇਸਬਰੀ ਨਾਲ ਕੀਤਾ ਜਾ ਰਿਹਾ ਸੀ ਅੱਜ ਉਹ ਗੀਤ ਤੁਹਾਡੇ ਸੱਭ ਦੇ ਦਰਮਿਆਨ ਪੇਸ਼ ਹੈ| ਜੀ ਹਾਂ ਅਸੀ ਗੱਲ ਕਰ ਰਹੇ ਹਾਂ ਗਿੱਪੀ ਗਰੇਵਾਲ gippy grewal ਦੇ ਗੀਤ 'ਫਿਊਲ' punjabi song ਦੀ ਜੋ ਕਿ ਵਾਅਦੇ ਅਨੁਸਾਰ ਅੱਜ ਰਿਲੀਜ਼ ਹੋ ਚੁੱਕਾ ਹੈ| ਗੀਤ ਦਾ ਮਿਊਜ਼ਿਕ ਹੀ ਇੰਨਾ ਸ਼ਾਨਦਾਰ ਹੈ ਕਿ ਹਰ ਕਿਸੇ ਦਾ ਭੰਗੜਾ ਪਾਉਣ ਨੂੰ ਮਨ ਕਰ ਜਾਏ| ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਮਿਊਜ਼ਿਕ ”ਸਨੈਪੀ” ਨੇ ਦਿੱਤਾ ਹੈ ਅਤੇ ਇਸਦੇ ਬੋਲ ” ਰੈਵ ਹੰਜਰਾ ”ਨੇ ਲਿਖੇ ਹਨ | ਹਰ ਵਾਰ ਦੀ ਤਰਾਂ ਇਸ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਗਿਪੀ ਗਰੇਵਾਲ ਨੇਂ ਆਪਣੇ ਇੰਸਟਾਗ੍ਰਾਮ ਦੇ ਜਰੀਏ ਸੱਭ ਨਾਲ ਸਾਂਝੀ ਕੀਤੀ ਸੀ|

https://www.youtube.com/watch?v=S-lq0f60az0

ਜੇਕਰ ਆਪਾਂ ਇਸ ਫ਼ਿਲਮ mar gaye oye loko ਦੀ ਗੱਲ ਕਰੀਏ ਤਾਂ ਇਹ ਇੱਕ ਬਹੁਤ ਹੀ ਵਧੀਆ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬੀ ਫ਼ਿਲਮ punjabi song ਇੰਡਸਟਰੀ ਦੇ ਮਸ਼ਹੂਰ ਐਕਟਰ ਗਿੱਪੀ ਗਰੇਵਾਲ gippy grewal, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ ਅਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਨੂੰ ਗਿਪੀ ਗਰੇਵਾਲ ਨੇ ਖੁਧ ਹੀ ਲਿਖਿਆ ਅਤੇ ਪ੍ਰੋਡਿਊਸ ਕੀਤਾ ਹੈ | ਇਹ ਫ਼ਿਲਮ 31 ਅਗਸਤ ਨੂੰ ਸਿਨੇਮਾਂ ਘਰਾਂ ਵਿੱਚ ਆ ਰਹੀ ਹੈ।

Mar gaye oye loko

Related Post