ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਮਾਂ ਵੱਲੋਂ ਆਪਣੇ ਪੁੱਤ ਲਈ ਬਣਾਇਆ ‘Funny Time Table’

By  Lajwinder kaur June 24th 2022 06:19 PM

ਏਨੀਂ ਦਿਨੀਂ ਬੱਚਿਆਂ ਦੀਆਂ ਸਕੂਲ ਦੀਆਂ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਜਿਸ ਕਰਕੇ ਬੱਚੇ ਘਰ ‘ਚ ਖੂਬ ਸ਼ੋਰ-ਸ਼ਰਾਬਾ ਮਚਾਉਂਦੇ ਹਨ । ਜਿਸ ਕਰਕੇ ਮਾਪਿਆਂ ਦੀ ਨੱਕ 'ਚ ਦਮ ਹੋ ਜਾਂਦਾ ਹੈ ਤੇ ਉਹ ਵੀ ਇਹ ਪ੍ਰਾਥਨਾ ਕਰਦੇ ਨੇ ਛੇਤੀ-ਛੇਤੀ ਸਕੂਲ ਖੁੱਲ ਜਾਣ। ਪਰ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਕਮਾਲ ਦਾ ਟਾਈਮ ਟੇਬਲ ਵਾਲਾ ਫੋਟੋ ਵਾਇਰਲ ਹੋ ਰਿਹਾ ਹੈ ਤੇ ਜਿਸ ਨੂੰ ਦੇਖ ਕੇ ਲੋਕ ਕਹਿ ਰਹੇ ਨੇ ਹਰ ਕਿਸੇ ਨੂੰ ਅਜਿਹੀ ਮਾਂ ਮਿਲਣੀ ਚਾਹੀਦੀ ਹੈ । ਆਓ ਤੁਹਾਨੂੰ ਦੱਸਦੇ ਹਾਂ ਇਹ ਟਾਈਮ ਟੇਬਲ ‘ਚ ਖ਼ਾਸ ਕੀ ਹੈ।

ਹੋਰ ਪੜ੍ਹੋ : ਗੈਰੀ ਸੰਧੂ ਹੋਏ ਭਾਵੁਕ ਤੇ ਮੰਗੀ ਮੁਆਫ਼ੀ, ਕਿਹਾ-‘ਸਿੱਧੂ ਮੂਸੇਵਾਲਾ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ’

inside image of class room image source google

ਸੋਸ਼ਲ ਮੀਡੀਆ 'ਤੇ ਇਕ ਟਾਈਮ ਟੇਬਲ ਕਾਫੀ ਵਾਇਰਲ ਹੋ ਰਿਹਾ ਹੈ, ਜੋ 6 ਸਾਲ ਦੇ ਬੱਚੇ ਅਤੇ ਉਸ ਦੀ ਮਾਂ ਦੀ ਸਹਿਮਤੀ ਨਾਲ ਤਿਆਰ ਕੀਤਾ ਗਿਆ ਹੈ। ਜਿਸ ਨੇ ਵੀ ਇਸ ਟਾਈਮ ਟੇਬਲ ਨੂੰ ਦੇਖਿਆ ਉਹ ਕੁਝ ਦੇਰ ਲਈ ਹੈਰਾਨ ਹੋ ਰਿਹਾ ਹੈ।

kids studying image source google

ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਇੱਕ ਮਾਤਾ-ਪਿਤਾ ਨੇ ਆਪਣੇ 6 ਸਾਲ ਦੇ ਬੱਚੇ ਲਈ ਸਮਾਂ-ਸਾਰਣੀ ਤਿਆਰ ਕੀਤੀ ਹੈ, ਜਿਸ ਉਸ ਬੱਚੇ ਦੀ ਸਹਿਮਤੀ ਵੀ ਸ਼ਾਮਿਲ ਹੈ। ਇਸ ਇਕਰਾਰਨਾਮੇ ਵਿੱਚ ਸਿਰਫ਼ ਮਾਂ ਨੇ ਹੀ ਨਹੀਂ ਸਗੋਂ ਬੱਚੇ ਨੇ ਵੀ ਦਸਖਤ ਕੀਤੇ ਹਨ।

ਤਸਵੀਰ ‘ਚ ਦੇਖ ਸਕਦੇ ਹੋ, ਬੱਚੇ ਦੇ ਸਵੇਰੇ ਉੱਠਣ ਤੋਂ ਲੈ ਕੇ ਦਿਨ ਦੀ ਪੂਰੀ ਦਿਨਚਾਰੀਆ ਲਿਖੀ ਹੋਈ ਹੈ। ਇਸ ਟਾਈਮ ਟੇਬਲ 'ਚ ਇੱਕ ਬਹੁਤ ਦਿਲਚਸਪ ਪੁਆਇੰਟ ਇਹ ਹੈ ਬੱਚੇ ਹਫਤੇ ਦੇ 100 ਰੁਪਏ ਇਨਾਮ 'ਚ ਵੀ ਜਿੱਤ ਸਕਦਾ ਹੈ। ਆਓ ਤੁਹਾਨੂੰ ਉਹ ਵੀ ਦੱਸਦੇ ਹਾਂ ਕਿਵੇਂ!

kid time table pic image source google

ਟਾਈਮ ਟੇਬਲ 'ਤੇ ਦੇਖਿਆ ਜਾ ਸਕਦਾ ਹੈ ਕਿ ਅਲਾਰਮ ਦਾ ਸਮਾਂ ਸਵੇਰੇ 7:50 ਵਜੇ ਦਾ ਹੈ, ਜਦੋਂ ਕਿ ਮੰਜੇ ਤੋਂ ਉੱਠਣ ਦਾ ਸਮਾਂ ਸਵੇਰੇ 8:00 ਵਜੇ ਤੱਕ ਰੱਖਿਆ ਗਿਆ ਹੈ। ਇਸ ਤੋਂ ਬਾਅਦ ਬੁਰਸ਼, ਨਾਸ਼ਤਾ, ਟੀਵੀ ਦੇਖਣਾ, ਫਲ ਖਾਣਾ, ਖੇਡਣਾ, ਦੁੱਧ ਪੀਣਾ, ਟੈਨਿਸ ਖੇਡਣਾ, ਹੋਮਵਰਕ ਕਰਨਾ, ਰਾਤ ​​ਦਾ ਖਾਣਾ, ਸਫਾਈ, ਸੌਣ ਦਾ ਸਮਾਂ ਆਦਿFunny Time Table ਲਿਖਿਆ ਹੋਇਆ ਹੈ।

ਇੰਨਾ ਹੀ ਨਹੀਂ, ਸਭ ਤੋਂ ਮਜ਼ੇਦਾਰ ਗੱਲ ਇਹ ਹੈ ਕਿ ਜੇਕਰ ਤੁਸੀਂ ਪੂਰਾ ਦਿਨ ਬਿਨਾਂ ਰੋਏ, ਰੌਲਾ ਪਾਏ, ਬਿਨਾਂ ਭੰਨ-ਤੋੜ ਕੀਤੇ ਬਿਤਾਉਂਦੇ ਹੋ ਤਾਂ ਤੁਹਾਨੂੰ 10 ਰੁਪਏ ਮਿਲਣਗੇ। ਇਸ ਤਸਵੀਰ 'ਚ ਦੇਖ ਸਕਦੇ ਹੋ ਅਖੀਰ ‘ਚ ਲਿਖਿਆ ਗਿਆ ਹੈ। ਜੇਕਰ ਉਨ੍ਹਾਂ ਦਾ ਪੁੱਤਰ ਰੁਟੀਨ ਦੀ ਪਾਲਣਾ ਕਰਦਾ ਹੈ, ਬਿਨਾਂ ਰੋਏ, ਰੌਲਾ ਪਾਏ ਅਤੇ ਬਿਨਾਂ ਲੜੇ, ਪੂਰੇ ਹਫਤੇ ਇਸ ਤਰ੍ਹਾਂ ਬਿਤਾਉਂਦਾ ਹੈ ਤਾਂ ਉਸ ਨੂੰ 100 ਰੁਪਏ ਮਿਲਣਗੇ।

Related Post