ਗਗਨ ਕੋਕਰੀ ਆਪਣੇ ਇਸ ਖ਼ਾਸ ਦੋਸਤ ਦੀ ਤਸਵੀਰ ਸਾਂਝੀ ਕਰਕੇ ਹੋਏ ਭਾਵੁਕ, ਦੱਸਿਆ ਕਿਵੇਂ ਪਿਆਰੇ ਦੋਸਤ ਨੂੰ ਗੁਆਇਆ

By  Shaminder September 15th 2020 09:58 AM

ਗਗਨ ਕੋਕਰੀ ਨੇ ਆਪਣੇ ਇੱਕ ਦੋਸਤ ਦੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ  ‘ਚ ਗਗਨ ਕੋਕਰੀ ਦਾ ਦੋਸਤ ਗੁਰਕੀਰਤ ਸਿੰਘ ਕੋਕਰੀ ਨਜ਼ਰ ਆ ਰਿਹਾ ਹੈ । ਜੋ ਕਿ 2011 ‘ਚ ਸਵਰਗ ਸਿਧਾਰ ਗਿਆ ਸੀ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਗਨ ਕੋਕਰੀ ਨੇ ਲਿਖਿਆ ਕਿ ‘ਮੈਨੂੰ ਹਾਲੇ ਵੀ ਉਹ ਦਿਨ ਯਾਦ ਨੇ ਜਦੋਂ ਮੈਂ ਸਕੂਲ ਸਮੇਂ ‘ਚ ਤੇਰੇ ਨਾਲ ਖੂਬ ਮਸਤੀ ਕਰਦਾ ਸੀ, ਗੁਰਕੀਰਤ ਕੋਕਰੀ’ ।

ਹੋਰ ਪੜ੍ਹੋ: ਗਗਨ ਕੋਕਰੀ ਦੇ ਕੱਟੜ ਫੈਨ ਦੀ ਹੋਈ ਮੌਤ, ਤਸਵੀਰ ਸਾਂਝੀ ਕਰਕੇ ਦੱਸਿਆ ਕਿਸ ਤਰ੍ਹਾਂ ਦਾ ਸੀ ਮਨਦੀਪ

 

View this post on Instagram

 

I still remember those days in September when we lost u ? SCHOOL time was fun with u GURKIRAT KOKRI

A post shared by Gagan Kokri (@gagankokri) on Sep 14, 2020 at 9:34am PDT

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਗਗਨ ਕੋਕਰੀ ਕਾਫੀ ਭਾਵੁਕ ਹੋ ਗਏ ।ਗਗਨ ਕੋਕਰੀ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਲੋਕ ਲਗਾਤਾਰ ਕਮੈਂਟਸ ਕਰ ਰਹੇ ਨੇ । ਗਗਨ ਕੋਕਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

gagan Kokri

ਗਗਨ ਕੋਕਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਨੇ ਅਤੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਰਹੇ ਨੇ ।

Gagan-Kokri-With-Sharry-Mann

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵਿਖਾ ਚੁੱਕੇ ਹਨ । ਉਨ੍ਹਾਂ ਨੇ ‘ਯਾਰਾ ਵੇ’, ‘ਲਾਟੂ’ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

Related Post