ਦਿੱਲੀ ਕਿਸਾਨੀ ਮੋਰਚੇ ਤੋਂ ਗਗਨ ਕੋਕਰੀ ਨੇ ਆਪਣੇ ਪਿੰਡ ਦੇ ਚਾਚੇ-ਤਾਏ ਤੇ ਬਜ਼ੁਰਗਾਂ ਦੀ ਖ਼ਾਸ ਤਸਵੀਰ ਕੀਤੀ ਸਾਂਝੀ

By  Lajwinder kaur March 31st 2021 11:40 AM -- Updated: March 31st 2021 11:43 AM

ਦੇਸ਼ ਦੇ ਕਿਸਾਨ ਪਿਛਲੇ ਚਾਰ ਮਹੀਨਿਆਂ ਤੋਂ ਵੱਧ ਦੇ ਸਮੇਂ ਤੋਂ ਮਾਰੂ ਖੇਤੀ ਬਿੱਲਾਂ ਦੇ ਖਿਲਾਫ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬੀ ਗਾਇਕ ਗਗਨ ਕੋਕਰੀ ਜੋ ਕਿ ਆਸਟ੍ਰੇਲੀਆ ਤੋਂ ਕਿਸਾਨਾਂ ਦਾ ਸਾਥ ਦੇਣ ਦੇ ਲਈ ਇੰਡੀਆ ਆਏ ਹੋਏ ਨੇ। ਪਿਛਲੇ ਕਈ ਮਹੀਨਿਆਂ ਤੋਂ ਗਗਨ ਕੋਕਰੀ ਵੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਦਿੱਲੀ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਦੇ ਰਹੇ ਨੇ।

image source- instagram

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਹੋਲੀ ਨੂੰ ਕੁਝ ਇਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕਰਦੇ ਨਜ਼ਰ ਆਏ ਨੇਹਾ ਕੱਕੜ ਤੇ ਰੋਹਨਪ੍ਰੀਤ, ਦੇਖੋ ਵੀਡੀਓ

image of gagan kokri instagram post image source- instagram

ਗਾਇਕ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਿਸਾਨੀ ਸੰਘਰਸ਼ ਦੀ ਖਾਸ ਤਸਵੀਰ ਸਾਂਝੀ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਬਹੁਤ ਵਧੀਆ ਹੈ ਆਪਣੇ ਚਾਚੇ –ਤਾਏ, ਸਾਡੇ ਬਾਬੇ ਤੇ ਕੋਕਰੀ ਲੰਗਰ ਸੇਵਾ..ਸਾਰੇ ਹੀ ਚੜਦੀ ਕਲਾ ‘ਚ ਨੇ । ਦੁਪਹਿਰ ਬਿਤਾਈ ਇਨ੍ਹਾਂ ਦੇ ਨਾਲ..’ ਤਸਵੀਰ ‘ਚ ਉਹ ਆਪਣੇ ਪਿੰਡੇ ਦੇ ਬਜ਼ੁਰਗਾਂ ਦੇ ਨਾਲ ਦਿਖਾਈ ਦੇ ਰਹੇ ਨੇ। ਸਾਰੇ ਜਣੇ ਇਸ ਤਸਵੀਰ ‘ਚ ਚੜਦੀ ਕਲਾਂ ‘ਚ ਨਜ਼ਰ ਆ ਰਹੇ ਨੇ। ਦਰਸ਼ਕਾਂ ਵੱਲੋਂ ਇਸ ਪੋਸਟ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

image source- instagram

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਏਨੀਂ ਦਿਨੀਂ ਉਹ ਕਿਸਾਨੀ ਗੀਤਾਂ ਦੇ ਨਾਲ ਕਿਸਾਨਾਂ ਦਾ ਮਨੋਬਲ ਵਧਾ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਖੇਤਰ ‘ਚ ਕਾਫੀ ਸਰਗਰਮ ਨੇ। ਉਹ ਅਖੀਰਲੀ ਵਾਰ ‘ਯਾਰਾ ਵੇ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

 

View this post on Instagram

 

A post shared by Gagan Kokri (@gagankokri)

Related Post