ਗਗਨ ਕੋਕਰੀ ਆਪਣੇ ਨਵੇਂ ਗੀਤ ‘ROLEX’ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਗੀਤ ਨੂੰ ਮਿਲ ਰਿਹਾ ਹੈ ਚੰਗਾ ਹੁੰਗਾਰਾ, ਦੇਖੋ ਵੀਡੀਓ

By  Lajwinder kaur June 10th 2020 01:09 PM

ਪੰਜਾਬੀ ਗਾਇਕ ਗਗਨ ਕੋਕਰੀ ਦੇ ਨਵੇਂ ਗੀਤ ਦੀ ਫੈਨਜ਼ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀ ਤੇ ਹੁਣ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ । ਗਗਨ ਕੋਕਰੀ ਆਪਣੇ ਨਵੇਂ ਗੀਤ ਰੋਲੇਕਸ (ROLEX) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ ।

ਹੋਰ ਵੇਖੋ:ਐਮੀ ਵਿਰਕ ਦਾ ‘ਬਰਫੀ’ ਆ ਰਿਹਾ ਸਭ ਨੂੰ ਪਸੰਦ, ਮਨਿੰਦਰ ਬੁੱਟਰ ਨੇ ਵੀ ਲੁਟਾਇਆ ਪਿਆਰ

ਇਸ ਗੀਤ ਦੇ ਬੋਲ ਨਾਮੀ ਗੀਤਕਾਰ ਦੀਪ ਅੜੈਚਾਂ ਦੀ ਕਲਮ ‘ਚੋਂ ਨਿਕਲੇ ਨੇ ਤੇ ਸੰਗੀਤ Da Vincci ਨੇ ਦਿੱਤਾ ਹੈ । ਇਸ ਗੀਤ ਦਾ ਵੀਡੀਓ Rahul Dutta ਵੱਲੋਂ ਤਿਆਰ ਕੀਤਾ ਗਿਆ ਹੈ । ਨਵਰਤਨ ਮਿਊਜ਼ਿਕ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

Vote for your favourite : https://www.ptcpunjabi.co.in/voting/

 

View this post on Instagram

 

??? ROLEX ??? Finally it’s out and you gonna love it ❤️Share like and comment kar k jaroor dasseo . Saare yaaran nu love u boht boht and Much hard work done by whole team . @ihimanshverma @rahulduttafilms @davinci_sound @deeparraicha @itstanishadhillon @jaskirann_ @navrattanmusic @ravichahal07 Video link - https://youtu.be/hnbpLJiH52o

A post shared by Gagan Kokri (@gagankokri) on Jun 9, 2020 at 5:47am PDT

ਜੇ ਗੱਲ ਕਰੀਏ ਗਗਨ ਕੋਕਰੀ ਦੇ ਵਰਕ ਫਰੰਟ ਦੀ ਤਾਂ ਉਹ ਗੀਤਾਂ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਰਹੇ ਨੇ । ਪਿਛਲੇ ਸਾਲ ਉਹ ਯਾਰਾ ਵੇ ਵਰਗੀ ਸੁਪਰ ਹਿੱਟ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਸੀ । ਇਸ ਤੋਂ ਇਲਾਵਾ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਸ਼ੈਡ ਆਫ ਬਲੈਕ’,  ‘ਖ਼ਾਸ ਬੰਦੇ’, ‘ਆਹੋ ਨੀ ਆਹੋ’, ‘ਬੇਰੁੱਖੀਆਂ’, ‘ਰਫ ਲੁੱਕ’ ਵਰਗੇ ਕਈ ਸੁਪਰਹਿੱਟ ਗੀਤ ਦੇ ਚੁੱਕੇ ਹਨ।

Related Post