ਗਗਨ ਕੋਕਰੀ ਨੇ ਬੱਬੂ ਮਾਨ ਨੂੰ ਕੁਝ ਇਸ ਤਰ੍ਹਾਂ ਕੀਤੀ ਯਾਦ, ਗਾਇਆ ‘ਸਾਉਣ ਦੀ ਝੜੀ’, ਦੇਖੋ ਵਾਇਰਲ ਵੀਡੀਓ
ਪੰਜਾਬੀ ਗਾਇਕ ਗਗਨ ਕੋਕਰੀ ਇਨੀਂ ਦਿਨੀ ਵਿਦੇਸ਼ੀ ਮਿਊਜ਼ਿਕ ਟੂਰ ਉੱਤੇ ਗਏ ਹੋਏ ਹਨ। ਜਿਸਦੇ ਚੱਲਦੇ ਉਨ੍ਹਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਸੁਰਖ਼ੀਆਂ ਬਟੋਰ ਰਹੀਆਂ ਹਨ। ਅਜਿਹੀ ਹੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਉਹ ਬੱਬੂ ਮਾਨ ਦੇ ਹਰਮਨ ਪਿਆਰੇ ਗੀਤ ‘ਸਾਉਣ ਦੀ ਝੜੀ’ ਗਾ ਰਹੇ ਹਨ। ਇਸ ਵੀਡੀਓ ‘ਚ ਉਹ ਆਪਣੀ ਟੀਮ ਦੇ ਨਾਲ ਬੱਬੂ ਮਾਨ ਦੇ ਗੀਤ ਦਾ ਲੁਤਫ਼ ਲੈਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਦੇ ਅਖੀਰ ਵਿੱਚ ਉਹ ਮਾਨ ਸਾਹਿਬ ਦੀ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
love you ? gagan kokri bai ji full enjoy usa ?? ???
ਹੋਰ ਵੇਖੋ:ਆਂਦਰੇ ਰਸਲ ਨੇ ਯੁਵਰਾਜ ਸਿੰਘ ਦੇ ਨਾਲ ਮਿਲਕੇ ਗੁਲਾਬੀ ਕੁਈਨ ਤੇ ਗੁਰੂ ਰੰਧਾਵਾ ਦੇ ਗੀਤਾਂ ‘ਤੇ ਪਾਏ ਭੰਗੜੇ, ਦੇਖੋ ਵੀਡੀਓ
ਜੇ ਗੱਲ ਕਰੀਏ ਬੱਬੂ ਮਾਨ ਸਾਹਿਬ ਦੀ ਤਾਂ ਉਨ੍ਹਾਂ ਦੀ ਫੈਨ ਫਾਲਵਿੰਗ ਦੀ ਕਤਾਰ ਬਹੁਤ ਲੰਮੀ ਹੈ। ਇਸ ਤੋਂ ਇਲਾਵਾ ਕਈ ਨਾਮੀ ਗਾਇਕ ਵੀ ਉਨ੍ਹਾਂ ਦੇ ਫੈਨ ਹਨ। ਉਨ੍ਹਾਂ ਨੂੰ ਅਖਾੜਿਆਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ। ਪਰ ਉਸ ਤੋਂ ਵੱਖ ਉਨ੍ਹਾਂ ਦੀ ਸੋਚ ਹੈ ਜੋ ਹਮੇਸ਼ ਚਰਚਾ ‘ਚ ਬਣੀ ਰਹਿੰਦੀ ਹੈ। ਉਹ ਅਕਸਰ ਆਪਣੇ ਮਿਊਜ਼ਿਕ ਸ਼ੋਅਜ਼ ‘ਚ ਲੋਕਾਂ ਨੂੰ ਚੰਗੇ ਸੰਦੇਸ਼ ਦਿੰਦੇ ਨਜ਼ਰ ਆਉਂਦੇ ਹਨ।
View this post on Instagram
ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਆਪਣਾ ਨਵਾਂ ਗੀਤ ਗੀਟੀਆਂ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ਇਸੇ ਸਾਲ ‘ਯਾਰੇ ਵੇ’ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਏ ਸਨ। ਦਰਸ਼ਕਾਂ ਵੱਲੋਂ ਉਨ੍ਹਾਂ ਵੱਲੋਂ ਨਿਭਾਏ ਬੂਟਾ ਨਾਂਅ ਦੇ ਕਿਰਦਾਰ ਨੂੰ ਖੂਬ ਪਸੰਦ ਕੀਤਾ ਗਿਆ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਹਰ ਵਾਰ ਭਰਵਾਂ ਹੁੰਗਾਰਾ ਮਿਲਦਾ ਹੈ।