ਗਗਨ ਕੋਕਰੀ ਨੇ ਆਪਣੇ ਯੂਟਿਊਬ ਚੈਨਲ ਦਾ ਆਗਾਜ਼ ਕੀਤਾ ਕਿਸਾਨੀ ਗੀਤ ਦੇ ਨਾਲ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਆਉਣ ਵਾਲੇ ਗੀਤ ‘When Farmer Speaks’ ਟੀਜ਼ਰ
Lajwinder kaur
January 21st 2021 05:15 PM
ਪੰਜਾਬੀ ਗਾਇਕ ਗਗਨ ਕੋਕਰੀ ਜਿਨ੍ਹਾਂ ਨੇ ਆਪਣਾ ਨਵਾਂ ਯੂਟਿਊਬ ਚੈਨਲ ਬਣਾਇਆ ਹੈ । ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ ਦਾ ਆਗਾਜ਼ ਕਿਸਾਨੀ ਗੀਤ ਦੇ ਨਾਲ ਕੀਤਾ ਹੈ । ਉਹ ਬਹੁਤ ਜਲਦ ‘When Farmer Speaks’ ਗਾਣਾ ਲੈ ਕੇ ਆ ਰਹੇ ਨੇ । ਉਨ੍ਹਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਇਸ ਗੀਤ ਦੀ ਛੋਟੀ ਜਿਹੀ ਝਲਕ ਟੀਜ਼ਰ ਦੇ ਰੂਪ ਚ ਸ਼ੇਅਰ ਕੀਤੀ ਹੈ। 
ਇਸ ਗੀਤ ਦੇ ਬੋਲ Abhi Fatehgarhia ਨੇ ਲਿਖੇ ਨੇ ਤੇ ਮਿਊਜ਼ਿਕ Rubal Jawa ਦਾ ਹੈ । ਗਾਣੇ ਦਾ ਵੀਡੀਓ Royal Singh ਨੇ ਤਿਆਰ ਕੀਤਾ ਹੈ । ਇੱਕ ਮਿੰਟ 52 ਸੈਕਿੰਡ ਦੇ ਟੀਜ਼ਰ ‘ਚ ਯੋਗਰਾਜ ਸਿੰਘ ਤੇ ਗਗਨ ਕੋਕਰੀ ਅਦਾਕਰੀ ਦੇਖਣ ਨੂੰ ਮਿਲ ਰਹੀ ਹੈ ।

ਦੱਸ ਦਈਏ ਗਗਨ ਕੋਕਰੀ ਵੀ ਆਸਟ੍ਰੇਲੀਆ ਤੋਂ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ ਲਈ ਇੰਡੀਆ ਆਏ ਹੋਏ ਨੇ । ਉਹ ਦਿੱਲੀ ਕਿਸਾਨ ਅੰਦੋਲਨ ਚ ਆਪਣੀ ਸੇਵਾਵਾਂ ਨਿਭ ਰਹੇ ਨੇ । ਬਹੁਤ ਜਲਦ ਉਹ ਕਿਸਾਨੀ ਗੀਤ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਣਗੇ ।
