Ganesh Chaturthi 2022: ਸ਼ਿਲਪਾ ਸ਼ੈੱਟੀ ਨੇ ਪਰਿਵਾਰ ਦੇ ਨਾਲ ਕੀਤਾ ਗਣੇਸ਼ ਵਿਸਰਜਨ, ਟੁੱਟੇ ਪੈਰ ਨਾਲ ਹੀ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ

By  Lajwinder kaur September 2nd 2022 07:11 PM -- Updated: September 2nd 2022 07:21 PM

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਲਪਾ ਸ਼ੈੱਟੀ ਨੇ ਆਪਣੇ ਘਰ ਗਣਪਤੀ ਦਾ ਸਵਾਗਤ ਬਹੁਤ ਧੂਮ ਧਾਮ ਨਾਲ ਕੀਤਾ ਸੀ। ਵੱਡੀ ਗੱਲ ਇਹ ਸੀ ਕਿ ਸ਼ਿਲਪਾ ਨੇ ਆਪਣੀ ਟੁੱਟੀ ਲੱਤ ਨਾਲ ਵੀ ਬਹੁਤ ਧੂਮਧਾਮ ਨਾਲ ਗਣਪਤੀ ਬੱਪਾ ਦਾ ਘਰ ‘ਚ ਸਵਾਗਤ ਕੀਤਾ ਸੀ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਸਨ। ਹੁਣ ਅਦਾਕਾਰਾ ਨੇ ਬਹੁਤ ਹੀ ਗਰਮਜੋਸ਼ੀ ਅਤੇ ਸ਼ਰਧਾ ਦੇ ਨਾਲ ਗਣਪਤੀ ਬੱਪਾ ਦਾ ਵਿਸਰਜਨ ਕੀਤਾ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਨਿਸ਼ਾ ਬਾਨੋ ਨੇ ‘ਮੇਰਾ ਮਾਹੀਂ ਤੂੰ ਪੱਟਿਆ’ ਗੀਤ ‘ਤੇ ਪਾਇਆ ਸ਼ਾਨਦਾਰ ਗਿੱਧਾ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

actress shilpa image source Instagram

ਤਸਵੀਰਾਂ ‘ਚ ਦੇਖ ਸਕਦੇ ਹੋ ਸ਼ਿਲਪਾ ਸ਼ੈੱਟੀ ਵ੍ਹੀਲਚੇਅਰ 'ਤੇ ਵਿਸਰਜਨ ਲਈ ਪਹੁੰਚੀ। ਸ਼ਿਲਪਾ ਸ਼ੈੱਟੀ ਆਪਣੇ ਪਤੀ ਰਾਜ ਕੁੰਦਰਾ ,ਬੇਟੇ ਵਿਆਨ ਰਾਜ ਕੁੰਦਰਾ ਅਤੇ ਬੇਟੀ ਸਮੀਸ਼ਾ ਨਾਲ ਨਜ਼ਰ ਆਈ।

shilpa and raj kundra image source Instagram

ਵਿਸਰਜਨ ਦੌਰਾਨ ਸਾਨੂੰ ਸ਼ਿਲਪਾ ਦੇ ਪਤੀ ਰਾਜ ਕੁੰਦਰਾ ਅਤੇ ਉਸ ਦੀ ਭੈਣ ਸ਼ਮਿਤਾ ਦੀ ਝਲਕ ਵੀ ਮਿਲੀ। ਸ਼ਿਲਪਾ ਸ਼ੈੱਟੀ, ਉਨ੍ਹਾਂ ਦੇ ਪਤੀ ਰਾਜ ਕੁੰਦਰਾ, ਉਨ੍ਹਾਂ ਦੇ ਬੱਚੇ ਵਿਆਨ ਅਤੇ ਸਮੀਸ਼ਾ ਨੇ ਮੈਚਿੰਗ ਪਹਿਰਾਵੇ ਪਹਿਨੇ ਹੋਏ ਸਨ।

shilpa with kids image source Instagram

ਸੋਸ਼ਲ ਮੀਡੀਆ ਉੱਤੇ ਸ਼ਿਲਪਾ ਸ਼ੈੱਟੀ ਦੀ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ‘ਚ ਉਹ ਡਰਾਮ ਵਜਾਉਂਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਚ ਉਨ੍ਹਾਂ ਦੀ ਐਨਰਜੀ ਦੇਖਣ ਵਾਲੀ ਹੈ। ਦੱਸ ਦਈਏ ਸ਼ਿਲਪਾ ਸ਼ੈੱਟੀ ਅਜਿਹੀ ਅਦਾਕਾਰਾ ਹੈ ਜੋ ਕਿ ਹਰ ਤਿਉਹਾਰ ਨੂੰ ਬਹੁਤ ਹੀ ਗਰਮਜੋਸ਼ੀ ਤੇ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰਦੀ ਹੈ।

image source Instagram

ਸ਼ਿਲਪਾ ਨੇ ਇੱਕ ਵਾਰ ਫਿਰ ਤੋਂ ਫਿਲਮਾਂ ਵੱਲ ਰੁਖ ਕਰ ਲਿਆ ਹੈ। ਫਿਲਮਾਂ ਤੋਂ ਇਲਾਵਾ ਸ਼ਿਲਪਾ ਨੇ ਆਪਣੇ ਲਈ ਕਈ ਤਰ੍ਹਾਂ ਦੇ ਕਾਰੋਬਾਰ ਵੀ ਖੋਲ੍ਹੇ ਹਨ। ਸ਼ਿਲਪਾ ਸ਼ੈੱਟੀ ਦੇ ਨਾਂ ‘ਤੇ ਕਈ ਰੈਸਟੋਰੈਂਟ ਹਨ। ਇਸ ਤੋਂ ਇਲਾਵਾ ਉਹ ਆਪਣਾ ਯੂ-ਟਿਊਬ ਚੈਨਲ ਵੀ ਚਲਾਉਂਦੀ ਹੈ। ਸ਼ਿਲਪਾ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਵੀ ਕਾਫੀ ਕਮਾਈ ਕਰਦੀ ਹੈ।

 

 

View this post on Instagram

 

A post shared by Viral Bhayani (@viralbhayani)

Related Post