Ganesh Chaturthi: ਕਲਾਕਾਰ ਦੀ ਕਲਾਕਾਰੀ! ਪੁਸ਼ਪਾ ਦੇ ਕ੍ਰੇਜ਼ ਨਾਲ ਬਣਾਈ ਗਣਪਤੀ ਬੱਪਾ ਦੀ ਮੂਰਤੀ, ਦੇਖੋ ਫੋਟੋ

By  Lajwinder kaur August 31st 2022 01:36 PM -- Updated: August 31st 2022 12:43 PM

See Pushpa Raj inspired Bappa idols: 'ਪੁਸ਼ਪਾ: ਦ ਰਾਈਜ਼' ਦੀ ਰਿਲੀਜ਼ ਤੋਂ ਬਾਅਦ ਤੋਂ ਹੀ ਸਟਾਈਲਿਸ਼ ਸਟਾਰ ਅੱਲੂ ਅਰਜੁਨ ਦਾ ਕ੍ਰੇਜ਼ ਦਰਸ਼ਕਾਂ ਦੇ ਸਿਰ ਚੜਕੇ ਬੋਲਦਾ ਰਿਹਾ ਹੈ। ਇਸ ਫਿਲਮ 'ਚ ਉਨ੍ਹਾਂ ਦੇ ਬੋਲਣ ਦੇ ਸਟਾਈਲ ਤੋਂ ਲੈ ਕੇ ਡਾਂਸਿੰਗ ਸਟਾਈਲ ਤੱਕ ਪ੍ਰਸ਼ੰਸਕਾਂ ਨੇ ਕਾਫੀ ਕਾਪੀ ਕੀਤੀ ਜੋ ਹਰ ਪਾਸੇ ਟ੍ਰੈਂਡ ਵੀ ਹੋਇਆ।

ਪੁਸ਼ਪਾ ਲਈ ਪ੍ਰਸ਼ੰਸਕਾਂ ਦਾ ਇਹ ਕ੍ਰੇਜ਼ ਅਜੇ ਤੱਕ ਖਤਮ ਨਹੀਂ ਹੋਇਆ ਹੈ। ਅਜਿਹੇ 'ਚ ਹੁਣ ਜਦੋਂ ਗਣਪਤੀ ਦਾ ਤਿਉਹਾਰ ਬਹੁਤ ਨੇੜੇ ਹੈ ਤਾਂ ਇਸ ਦਾ ਅੰਦਾਜ਼ ਬੱਪਾ ਦੀਆਂ ਮੂਰਤੀਆਂ 'ਤੇ ਵੀ ਨਜ਼ਰ ਆ ਰਿਹਾ ਹੈ। ਵੈਸੇ, ਗਣਪਤੀ ਇੱਕ ਅਜਿਹਾ ਤਿਉਹਾਰ ਹੈ ਜੋ ਲੋਕਾਂ ਵਿੱਚ ਪੂਰਾ ਉਤਸ਼ਾਹ ਅਤੇ ਜੋਸ਼ ਭਰ ਦਿੰਦਾ ਹੈ।

ਹੋਰ ਪੜ੍ਹੋ : ਨੰਨ੍ਹਾ ਗੁਰਬਾਜ਼ ਬਣਿਆ ਡਾਕਟਰ,ਪਾਪਾ ਗਿੱਪੀ ਗਰੇਵਾਲ ਦਾ ਕਰ ਰਿਹਾ ਇਲਾਜ਼,ਪਿਓ-ਪੁੱਤ ਦਾ ਇਹ ਕਿਊਟ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ

inside image of bappa image source instagram

ਇਸ ਮੌਕੇ 'ਤੇ ਲੋਕ ਢੋਲ-ਢਮਕਿਆਂ ਨਾਲ ਬੱਪਾ ਦਾ ਸਵਾਗਤ ਕਰ ਰਹੇ ਨੇ ਅਤੇ ਬੱਪਾ ਨੂੰ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਘਰ ਲੈ ਕੇ ਆ ਰਹੇ ਹਨ। ਸੋਸ਼ਲ ਮੀਡੀਆ ਉੱਤੇ ਬੱਪਾ ਦੀਆਂ ਵੱਖਰੇ ਰੂਪ ਵਾਲੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਬੱਪਾ ਦੀਆਂ ਮੂਰਤੀਆਂ ਪੁਸ਼ਪਾ ਰਾਜ ਸਟਾਈਲ ਵਿੱਚ ਨਜ਼ਰ ਆ ਰਹੀਆਂ ਹਨ। ਕਈ ਥਾਵਾਂ 'ਤੇ ਭਗਵਾਨ ਗਣੇਸ਼ ਦੀਆਂ ਮੂਰਤੀਆਂ ਮਸ਼ਹੂਰ ਪੁਸ਼ਪਾ ਰਾਜ ਸ਼ੈਲੀ 'ਚ ਬੈਠੀਆਂ ਦੇਖੀਆਂ ਗਈਆਂ।

inside image of Ganesh Chaturthi image source instagram

ਕਿਹਾ ਜਾ ਸਕਦਾ ਹੈ ਕਿ ਇਹ ਅੱਲੂ ਅਰਜੁਨ ਦੇ ਕ੍ਰੇਜ਼ ਅਤੇ ਸਟਾਰਡਮ ਦੀ ਜਿਉਂਦੀ ਜਾਗਦੀ ਮਿਸਾਲ ਹੈ ਜੋ ਫਿਲਮ ਰਿਲੀਜ਼ ਹੋਣ ਦੇ ਇੰਨੇ ਲੰਬੇ ਸਮੇਂ ਬਾਅਦ ਵੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ । ਇਸ ਸਾਲ ਦੇ ਸ਼ੁਰੂ ਵਿੱਚ ਪੁਸ਼ਪਾ ਦੀ ਸਫਲਤਾ ਤੋਂ ਬਾਅਦ, ਅਭਿਨੇਤਾ ਨੂੰ ਬਾਲੀਵੁੱਡ ਤੋਂ ਲੈ ਕੇ ਬ੍ਰਾਂਡਾਂ ਤੱਕ ਹਰ ਜਗ੍ਹਾ ਤੋਂ ਨਵੇਂ ਆਫਰ ਮਿਲ ਰਹੇ ਹਨ। ਅਜਿਹੇ 'ਚ ਜੇਕਰ ਹੁਣ ਉਨ੍ਹਾਂ ਦੇ ਹਾਲੀਵੁੱਡ ਡੈਬਿਊ ਦੀ ਖਬਰ ਸੱਚ ਨਿਕਲਦੀ ਹੈ ਤਾਂ ਇਹ ਪੂਰੀ ਤਰ੍ਹਾਂ ਨਾਲ 2022 ਦੀ ਸਭ ਤੋਂ ਵੱਡੀ ਖਬਰ ਬਣ ਜਾਵੇਗੀ।

inside image of puspa image source instagram

 

View this post on Instagram

 

A post shared by Viral Bhayani (@viralbhayani)

Related Post